HostGator Web Hosting

Tuesday, 12 April 2016

ਨਵੀਂ ਿਕਤਾਬ - ਪੜਨ ਲਈ ਅਨਮੋਲ

By Rozy singh..........----ਜਨਾਬ ਗੁਰਬਚਨ ਹੁਣਾ ਦੀ ਇਹ ਕਿਤਾਬ ਉਹਨਾਂ ਦੀ ਯੌਰਪ ਅਤੇ ਅਮਰੀਕਾ ਫੇਰੀਆਂ ਦੋਰਾਨ ਮਹਿਸੂਸ ਕੀਤੇ ਪਰਵਾਸ ਹੰਡਾ ਰਹੇ ਪੰਜਾਬੀਆਂ ਨਾਲ ਵਾਪਰ ਰਹੇ ਕਰੂਰ ਸੱਚ ਦਾ ਅਨੂਠਾ ਬਿਰਤਾਂਤ ਹੈ। ਇਸ ਕਿਸਮ ਦਾ ਗਲਪ ਮੈਂ ਪਹਿਲੀ ਵਾਰ ਪੜਿ੍ਆ ਹੈ। ਇਹ ਮੈਨੂੰ ਸਫਰਨਾਮੇ ਵਰਗਾ ਵੀ ਲੱਗਿਆ, ਕਹਾਣੀ ਵਰਗਾ ਵੀ ਤੇ ਨਾਵਲ ਵਰਗਾ ਵੀ। ( ਏਨਾਂ ਮੁੰਡਿਆਂ ਜਲਦੀ ਮਰ ਜਾਣਾ) ਇਕ ਨਵੀਂ ਕਿਸਮ ਦੀ ਸਿਰਜਣਾ ਹੈ।
ਸਾਲਾਂ ਬੱਧੀ ਪਰਵਾਸ ਹੰਡਾਉਣ ਵਾਲੇ ਕੱਚੇ ਅਤੇ ਪੱਕੇ ਬਹੁਤ ਸਾਰੇ ਪੰਜਾਬੀ ਮੁੰਡਿਆਂ ਦੀ ਜ਼ਿੰਦਗੀ ਨਾਲ ਵਾਬਸਤਾ ਇਹ ਕਿਤਾਬ ਮੈਨੂੰ ਬਹੁਤ ਅਨੋਖੀ ਤੇ ਅਨੂਠੀ ਲੱਗੀ।
ਪਰਵਾਸ ਦੋਰਾਨ ਵਾਪਰ ਰਹੀਆਂ ਕਹਾਣੀਆਂ ਜੋ ਆਮ ਜਨ-ਜੀਵਨ ਵਿੱਚ ਭਾਵੇਂ ਅ-ਦਿ੍ਸ਼ ਹਨ ਪਰ ਗੁਰਬਚਨ ਹੁਣਾ ਬਹੁਤ ਹੀ ਡੂੰਘੀ ਖੋਜ਼ ਨਾਲ ਅਜਿਹੇ ਪਾਤਰ ਲੱਭੇ ਜਿਹੜੇ ਆਪਣੇ ਆਪ ਵਿੱਚ ਹੀ ਪੂਰਾ ਨਾਵਲ ਹਨ। ਜਸਵਿੰਦਰ, ਮਿਸਿਜ ਸਿੰਘ, ਪਰਗਟ ਸਿੰਘ, ਪਾਲ ਸਿੰਘ, ਦਰਸਨ ਅਤੇ ਸੀਮਾਂ, ਹਰਮੀਤ ਮਾਵੀ, ਰੀਟਾ, ਦਲੀਪ ਸਿੰਘ ਆਦਿ ਵੱਖ ਵੱਖ ਕਹਾਣੀਆਂ ਦੇ ਇਹ ਪਾਤਰ ਅਜਿਹੀ ਜਿੰਦਗੀ ਜੀਅ ਰਹੇ ਨੇ ਜੋ ਸ਼ਾਇਦ ਸਾਡੇ ਵਰਗੇ ਆਮ ਬੰਦੇ ਜਾਂ ਕਹਿ ਲਵੋ ਜੋ ਆਪਣੇ ਆਪ ਨੂੰ ਜ਼ਿੰਦਗੀ ਦੇ ਸ਼ਾਹ ਅਸਵਾਰ ਸਮਝਦੇ ਨੇ ਮੁਸ਼ਕਲ ਨਾਲ ਚਾਰ ਦਿਨ ਜੀਅ ਸਕਣ।
ਡਾਲਰਾਂ ਦੀ ਚਮਕ ਅਤੇ ਕੰਮ ਦੀ ਹੋੜ ਵਿੱਚ ਰੁੱਝੇ ਇਹਨਾ ਲੋਕਾਂ ਦੇ ਅੰਦਰ ਕੀ ਕੁੱਝ ਟੁੱਟ ਭੱਜ ਰਿਹਾ ਹੁੰਦਾ ਹੈ ਇਸਦਾ ਬਿਆਨ ਇੱਕ ਵੱਖਰੇ ਢੰਗ ਅਤੇ ਵੱਖਰੀ ਭਾਸ਼ਾ ਸ਼ੈਲੀ ਵਿੱਚ ਪਾਤਰਾਂ ਦੇ ਹੀ ਮੂੰਹੋਂ ਗੁਰਬਚਨ ਹੁਣਾ ਨੇ ਜਿਸ ਤਰਾਂ ਪੇਸ਼ ਕੀਤਾ ਹੈ ਉਸ ਦੀ ਸੱਚ-ਮੁੁੱਚ ਤਰੀਫ ਕਰਨੀ ਬਣਦੀ ਹੈ।
ਗੁਰਬਚਨ ਹੁਣਾ ਦਾ ਕਥਨ ਹੈ ਕਿ ਪੱਛਮੀ ਮੁਲਕਾਂ ਵਿੱਚ ਘਰ ਕਿਸੇ ਨੂੰ ਨਹੀਂ ਉਡੀਕਦਾ, ਬੰਦਾ ਘੜੀ ਦੀਆਂ ਸੂਈਆਂ ਵਾਂਗ ਘੁੰਮਦੈ, ਔਰਤ ਮਰਦ , ਮੰਡੀ ਬਜਾਰ 'ਚ ਭਕਾਈ ਕਰੀ ਜਾਂਦੇ ਨੇ,
ਘਰ ਪ੍ਸੰਗਹੀਣ ਹੋ ਜਾਏ ਤਾਂ ਔਰਤ-ਮਰਦ ਨੂੰ ਜੋੜਨ ਲਈ ਇਕੋ ਗੱਲ ਰਹਿੰਦੀ ਹੈ : ਸੈਕਸ। ਬਿੰਨਾ ਭਾਵੁਕ ਸਾਂਝ ਦੇ ਸੈਕਸ ਮੰਡੀ ਦੀ ਵਸਤ ਹੈ। ਸੇਕ ਮੱਠਾ ਪੈ ਜਾਵੇ ਤਾਂ ਦੇਹ ਕੂੜੇ ਦਾ ਹਿੱਸਾ ਬਣ ਜਾਂਦੀ ਹੈ।
ਪੱਛਮੀ ਦੇਸ਼ਾ ਦੀ ਸਭ ਤੋਂ ਵੱਡੀ ਤਰਾਸਦੀ ਤਾਂ ਇਹ ਹੈ ਕਿ ਮਨੁੁੱਖ, ਮਨੁੱਖੀ ਅਵਾਜਾਂ ਨੂੰ ਹੀ ਤਰਸ ਰਹੇ ਨੇ, ਘਰ 'ਚ ਰਮਣੀਕ ਵਸਤਾਂ ਤਾਂ ਹੈਨ ਪਰ ਮਨੁੱਖ ਹੀ ਘਰਾਂ ਚੋਂ ਗਾਇਬ ਹੈ। ਮੌਜੂਦ ਹੋ ਕੇ ਵੀ ਗਾੲਿਬ। ਘਰਾਂ ਅੰਦਰ ਨਾ ਮਨੁੱਖੀ ਅਵਾਜ ਸੁਣਦੀ ਹੈ ਨਾ ਚੁੱਪ, ਤੀਵੀਂ ਮਰਦ ਨਾਤਾਹੀਣਾਂ ਦੀ ਤਰਾਂ ਘਰ ਬਸ ਸੌਣ ਆਉਦੇ ਨੇ ਅਗਲੀ ਸਵੇਰ ਕੰਮ ਤੇ ਲੱਗਣ ਲਈ।
ਇਹ ਕਿਤਾਬ ਪੜ੍ ਕੇ ਮੇਰੇ ਮਨ ਵਿੱਚ ਬਹੁਤ ਉਥਲ-ਪੁਥਲ ਹੋਈ ਹੈ। ਬਹੁਤ ਸਾਰੀਆਂ ਕਹਾਣੀਆਂ ਮੇਰੇ ਜਿਹਨ ਵਿੱਚ ਘੁੰਮਣ ਲੱਗੀਆਂ ਜੋ ਮੇਰੇ ਹੀ ਦੇਸ਼, ਮੇਰੇ ਹੀ ਸ਼ਹਿਰ ਮੇਰੇ ਹੀ ਆਸ ਪਾਸ ਵਾਪਰੀਆਂ ਪਰ ਮੇਰੇ ਜਿਹਨ ਵਿੱਚ ਦਫਨ ਸਨ।
ਮੈਂ ਕੋਸਿਸ਼ ਕਰਾਂਗਾ ਗਲਪ ਲਿਖਣ ਦੇ ਇਸ ਤਰਾਂ ਦੇ ਨਵੇਂ ਢੰਗ ਵਿੱਚ ਉਹਨਾਂ ਕਹਾਣੀਆਂ ਨੂੰ ਢਾਲਣ ਦੀ।
ਮੈਂ ਅਦੀਬ ਜਨਾਬ ਗੁਰਬਚਨ ਹੁਣਾ ਨੂੰ ਇਸ ਕਿਤਾਬ ਲੲੀ ਦਿਲੀ ਮੁਬਾਰਕਬਾਦ ਦਿੰਦਾ ਹਾਂ ਅਤੇ ਪੀਪਲ ਫੋਰਮ ਬਰਗਾੜੀ ਵਾਲੇ ਭਾਜੀ Khushwant Bargari ਦਾ ਵੀ ਤਹਿ ਦਿਲੋਂ ਧੰਨਵਾਦ ਜੋ ਇਸ ਤਰਾਂ ਦਾ ਮਿਆਰੀ ਸਾਹਿਤ ਸਾਨੂੰ ਘਰੇ ਬੈਠਿਆਂ ਹੀ ਭੇਜ ਰਹੇ ਨੇ। (ਰ.ਸ.)

No comments:

Post a Comment