HostGator Web Hosting

Friday, 22 April 2016

ਪੁਸਤਕ ਪ੍ਰਦਰਸ਼ਨੀ - ਐਤਵਾਰ 24 ਅਪ੍ਰੈਲ ਗੁਰਦੁਆਰਾ ਸਾਹਿਬ ਬੈਨਿਟ ਸਪ੍ਰਿੰਗ ਵਿਖੇ 11:00 ਵਜੇ ਤੋਂ ਲੈ ਕੇ 1:00 ਵਜੇ ਤੱਕ

ਪੰਜਾਬੀ ਸੱਥ ਪਰਥ ਵੱਲੋਂ ਅਗਲੇ ਐਤਵਾਰ 24 ਅਪ੍ਰੈਲ ਗੁਰਦੁਆਰਾ ਸਾਹਿਬ ਬੈਨਿਟ ਸਪ੍ਰਿੰਗ ਵਿਖੇ 11:00 ਵਜੇ ਤੋਂ ਲੈ ਕੇ 1:00 ਵਜੇ ਤੱਕ ਪੁਸਤਕ ਪ੍ਰਦਰਸ਼ਨੀ ਲਗਾਈ ਜਾਵੇਗੀ। ਜਿਸ ਵਿੱਚ ਬੱਚਿਆਂ ਨੂੰ ਪੰਜਾਬੀ ਦੇ ਕੈਦੇ ਅਤੇ ਗੁਰਮੁਖੀ ਲਿਪੀ ਦੇ ਚਾਰਟ ਮੁਫਤ ਵੰਡੇ ਜਾਣਗੇ। ਬਾਲ ਕਹਾਣੀਆਂ ਦੀਆਂ ਕਿਤਾਬਾਂ ਬਹੁਤ ਹੀ ਵਾਜਬ ਰੇਟ ਤੇ ਮਿਲਣਗੀਆਂ। ਇਸ ਤੋਂ ਇਲਾਵਾ ਪੰਜਾਬੀ ਸਾਹਿਤਕ ਕਿਤਾਬਾਂ ਵੀ ਵਾਜਬ ਰੇਟ ਤੇ ਮਿਲਣਗੀਆਂ। ਸੋ ਪਰਥ ਵਿੱਚ ਵਸਦੇ ਸਾਰੇ ਹੀ ਪੰਜਾਬੀ ਪਾਠਕਾਂ ਨੂੰ ਬੇਨਤੀ ਹੈ ਕਿ ਸੱਥ ਦੀ ਪੁਸਤਕ ਪ੍ਰਦਰਸ਼ਨੀ ਤੇ ਪਹੁੰਚ ਕੇ ਆਪਣੀਆਂ ਮਨਪਸੰਦ ਪੁਸਤਕਾਂ ਲਿਜਾਅ ਸਕਦੇ ਹਨ।
ਧੰਨਵਾਦ ਸਾਹਿਤ।
ਵੱਲੋਂ : ਪੰਜਾਬੀ ਸੱਥ ਪਰਥ।

No comments:

Post a Comment