HostGator Web Hosting

Saturday 30 April 2016


************* ਅੱਧੇ ਕੱਪ ਚਾਹ ਦੇ ਮੁੱਲ ਤੇ ਲਾਇਬਰੇਰੀ **********
************ ਮਈ--ਜੂਨ ਮਹੀਨੇ ਦਾ ਪੰਜ ਪੁਸਤਕਾਂ ਦਾ ਸੈਟ ********

ਦੋਸਤੋ ........ਸੰਸਥਾ ਪੀਪਲਜ ਫੋਰਮ, ਬਰਗਾੜੀ, ਪੰਜਾਬ ਵੱਲੋਂ ਪਾਠਕਾਂ ਤਕ ਮਿਆਰੀ ਸਾਹਿਤ ਪੁਚਾਓਣ ਦੇ ਓਪਰਾਲੇ ਵਜੋਂ ਹਰ ਦੋ ਮਹੀਨੇ ਬਾਅਦ ਪੰਜ ਪੁਸਤਕਾਂ ਦਾ ਇਕ ਸੈਟ ਭਾਰਤ ਵਿਚ 200/- [ਰਜਿ. ਡਾਕ ਖਰਚ ਵਖਰਾ] ਵੀ.ਪੀ.ਪੀ.ਰਾਹੀਂ ਅਤੇ ਵਿਦੇਸ਼ ਵਿਚ 1100 /-[ ਹਵਾਈ ਡਾਕ] ਰਾਹੀਂ ਭੇਜਿਆ ਜਾ ਰਿਹਾ ਹੈ ..... ਇਸ ਮੁਹਿਮ ਅਧੀਨ 21ਵੇਂ ਸੈਟ ਵਿਚ ਨਿਮਨਲਿਖਤ ਪੰਜ ਪੁਸਤਕਾਂ ਭੇਜੀਆਂ ਜਾ ਰਹੀਆਂ ਹਨ......ਜੋ ਦੋਸਤ ਮੰਗਵਾਉਣਾ ਚਾਹੁੰਦੇ ਨੇ...... ...ਓਹ ਆਪਣਾ ਪੂਰਾ ਪਤਾ, ਪਿਨ ਕੋਡ ਅਤੇ ਮੁਬਾਈਲ ਨੰਬਰ ਇਨਬੋਕਸ ਕਰ ਦੇਣ ...ਇਸਨੂੰ ਅੱਗੇ ਫੇਸਬੁਕ ਅਤੇ ਵਾਟ੍ਸਐਪ ਤੇ ਸ਼ੇਅਰ ਜਰੂਰ ਕਰੋ .

1 .ਪੰਜਾਬ ਦੀ ਇਤਿਹਾਸਿਕ ਗਾਥਾ  - [ ਰਾਜਪਾਲ ਸਿੰਘ  ]....ਸਫੇ 208 ..... ਵਰਤਮਾਨ ਦੀ ਇਮਾਰਤ ਇਤਿਹਾਸ  ਦੀਆਂ ਨੀਹਾਂ ਓੱਤੇ ਹੀ ਖੜੀ ਹੁੰਦੀ ਹੈ , ਜੇ ਅਸੀਂ ਇਤਿਹਾਸ ਨੂੰ ਨਹੀਂ ਜਾਣਦੇ ਤਾਂ ਅਸੀਂ ਵਰਤਮਾਨ ਨੂੰ ਵੀ ਠੀਕ ਢੰਗ ਨਾਲ ਨਹੀਂ ਸਮਝ ਸਕਦੇ ........ਇਸ ਪੁਸਤਕ ਵਿਚ ਸਾਲ 1849 ਤੋਂ 2000 ਤਕ ਦੇ ਪੰਜਾਬ ਦੇ ਇਤਿਹਾਸ ਦਾ ਵਿਸ਼ਲੇਸ਼ਣ ........ਸੰਤੁਲਤ ਪੇਸ਼ਕਾਰੀ .....

2 .ਇਹੋ ਹਮਾਰਾ ਜੀਵਣਾ - [ ਦਲੀਪ ਕੋਰ ਟਿਵਾਣਾ ].....ਸਫੇ 96...... ਪੰਜਾਬੀ ਦਾ ਸ਼ਾਹਕਾਰ ਨਾਵਲ ......ਜਲੰਧਰ ਦੂਰਦਰਸ਼ਨ ਤੇ ਅਮਰ ਨੂਰੀ ਵੱਲੋਂ ਨਿਭਾਇਆ  'ਭਾਨੋ ' ਦਾ ਕਿਰਦਾਰ ਲੋਕ ਮਨਾਂ ਵਿਚ ਚੇਤੇ ......ਦਲੀਪ ਕੋਰ ਟਿਵਾਣਾ ਦੀ ਬੇਹਤਰੀਨ ਰਚਨਾ ......

3 . ਇਕ ਚਾਦਰ ਅਧੋਰਾਣੀ -[ ਰਾਜਿੰਦਰ ਸਿੰਘ ਬੇਦੀ ] ....ਸਫੇ 120 ......1966 ਦਾ ਸਾਹਿਤ ਅਕਾਦਮੀ ਸਨਮਾਨ ਯਾਫਤਾ ਨਾਵਲ .......ਇਸ ਤੇ ਅਧਾਰਿਤ ਹਿੰਦੀ ਫਿਲਮ ' ਇਕ ਚਾਦਰ ਮੈਲੀ ਸੀ ' ਦਾ ਨਿਰਮਾਣ .....ਜਿਸਦੇ ਯਾਦਗਾਰੀ ਗੀਤ ਨਾਮਵਰ ਫਿਲਮ ਡਾਇਰੇਕਟਰ ਮਨਮੋਹਨ ਸਿੰਘ ਨੇ ਗਾਏ ਸੀ .......ਆਪਣੇ ਦੋਰ ਦੇ ਪੇਂਡੂ ਜੀਵਨ ਦਾ ਯਥਾਰਥਕ ਚਿਤਰਣ ..

4 . ਸਮਕਾਲੀ ਸਾਹਿਤ - [ ਸੰਪਾਦਕ -ਦਰਸ਼ਨ ਸਿੰਘ ]....ਸਫੇ 176 ....ਸਾਹਿਤਕ ਰਸਾਲਾ .... ਹਰਭਜਨ ਸਿੰਘ , ਜੰਗ ਬਹਾਦਰ ਗੋਇਲ, ਮੋਹਨਜੀਤ, ਸੁਖਵਿੰਦਰ ਅਮ੍ਰਿਤ,ਜੁਬੇਰ ਅਹਿਮਦ ਦੀਆਂ ਰਚਨਾਵਾਂ .......ਸਵੈ ਕਥਨ,ਕਹਾਣੀਆਂ , ਗਜ਼ਲਾਂ, ਸਫਰਨਾਮਾ ਅਤੇ ਹੋਰ ਕਾਫੀ ਕੁਝ ਮਿਆਰੀ ..

5 . ਅਬ੍ਰਾਹਮ ਲਿੰਕਨ ...[ ਅਮਰਜੀਤ ਢਿੱਲੋਂ ].......ਸਫੇ 56 ....ਸੰਖੇਪ ਜੀਵਨੀ  .....ਅਮਰੀਕੀ ਗੁਲਾਮਾਂ ਦਾ ਮੁਕਤੀ ਦਾਤਾ .....ਦੁਨੀਆ  ਦੇ ਮਹਾਨ ਨੇਤਾਵਾਂ ਵਿਚੋਂ ਸਿਰਮੋਰ .......ਅਧਿਆਪਕ ਦੇ ਨਾਂ ਖਤ ਸਮੇਤ  ........

ਪੀਪਲਜ਼ ਫੋਰਮ ,ਪੰਜਾਬ ਹੈ/ਆ ਬਰਗਾੜੀ,ਫਰੀਦਕੋਟ 151208 ਸੰਪਰਕ 98729 89313 , 98767 10809 , 94171 75686

Friday 22 April 2016

ਪੁਸਤਕ ਪ੍ਰਦਰਸ਼ਨੀ - ਐਤਵਾਰ 24 ਅਪ੍ਰੈਲ ਗੁਰਦੁਆਰਾ ਸਾਹਿਬ ਬੈਨਿਟ ਸਪ੍ਰਿੰਗ ਵਿਖੇ 11:00 ਵਜੇ ਤੋਂ ਲੈ ਕੇ 1:00 ਵਜੇ ਤੱਕ

ਪੰਜਾਬੀ ਸੱਥ ਪਰਥ ਵੱਲੋਂ ਅਗਲੇ ਐਤਵਾਰ 24 ਅਪ੍ਰੈਲ ਗੁਰਦੁਆਰਾ ਸਾਹਿਬ ਬੈਨਿਟ ਸਪ੍ਰਿੰਗ ਵਿਖੇ 11:00 ਵਜੇ ਤੋਂ ਲੈ ਕੇ 1:00 ਵਜੇ ਤੱਕ ਪੁਸਤਕ ਪ੍ਰਦਰਸ਼ਨੀ ਲਗਾਈ ਜਾਵੇਗੀ। ਜਿਸ ਵਿੱਚ ਬੱਚਿਆਂ ਨੂੰ ਪੰਜਾਬੀ ਦੇ ਕੈਦੇ ਅਤੇ ਗੁਰਮੁਖੀ ਲਿਪੀ ਦੇ ਚਾਰਟ ਮੁਫਤ ਵੰਡੇ ਜਾਣਗੇ। ਬਾਲ ਕਹਾਣੀਆਂ ਦੀਆਂ ਕਿਤਾਬਾਂ ਬਹੁਤ ਹੀ ਵਾਜਬ ਰੇਟ ਤੇ ਮਿਲਣਗੀਆਂ। ਇਸ ਤੋਂ ਇਲਾਵਾ ਪੰਜਾਬੀ ਸਾਹਿਤਕ ਕਿਤਾਬਾਂ ਵੀ ਵਾਜਬ ਰੇਟ ਤੇ ਮਿਲਣਗੀਆਂ। ਸੋ ਪਰਥ ਵਿੱਚ ਵਸਦੇ ਸਾਰੇ ਹੀ ਪੰਜਾਬੀ ਪਾਠਕਾਂ ਨੂੰ ਬੇਨਤੀ ਹੈ ਕਿ ਸੱਥ ਦੀ ਪੁਸਤਕ ਪ੍ਰਦਰਸ਼ਨੀ ਤੇ ਪਹੁੰਚ ਕੇ ਆਪਣੀਆਂ ਮਨਪਸੰਦ ਪੁਸਤਕਾਂ ਲਿਜਾਅ ਸਕਦੇ ਹਨ।
ਧੰਨਵਾਦ ਸਾਹਿਤ।
ਵੱਲੋਂ : ਪੰਜਾਬੀ ਸੱਥ ਪਰਥ।

How Spanish Girl got into Sikhi - Vaisakhi 2016 @ City Hall



source - Baru Sahib Trust

Sukhwinder Sukhi - Pagg Dian Poonia - Goyal Music - Official Song

Thursday 21 April 2016

SAADEY CM SAAB Trailer ● Harbhajan Mann ● Gurpreet Ghuggi ● 27th May 2016 ● #SaadeyCMSaab ● SagaHits

Saadey CM Saab upcoming latest Punjabi Movie is all set to release on 27th May 2016. Harbhajan mann, is back with a bang in this thriller comedy, with Gurpreet Ghuggi, Rahul Singh, Kashish Singh and Introducing Dev Singh Gill in Punjabi Cinema well known for his role in Magadheera, Lingaa and Bhaag Milkha Bhaag.



Enjoy The Punjabi Dance - "BHANGRA "

Watch this video


*Term of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us.

Arvind Kejriwal l Latest Speech on Civil Services Day l 19 April 2016

ARVIND KEJRIWAL 's Latest Speech on Civil Services Day

ARVIND KEJRIWAL 'S LATEST SPEECH ON   - "CIVIL SERVICES DAY"

Tuesday 19 April 2016

"UDTA PUNJAB " TRAILER - SHAHID KAPOOR, KAREENA KAPOOR KHAN, ALIA BHATT & DILJIT DOSANJH




     New movie based on the problem of drug in Punjab " UDTA PUNJAB " is coming to highlight the drug situation in Punjab directed by Abhishek Chaubey ( Ishqyia Fame).Famous Bollywood actor Shahid Kapoor, Kareena Kapoor Khan, Alia Bhatt and Diljit Disanjh are starring in this movie. Punjab is facing with this problem from so many years and it is worsen year by year. Hope this movie will highlight this problem to an extent so that youth will get inspiration to stay away from the drugs.
Movie will be releasing on 17th My, 2016.   

Watch the stunning trailer of "Udta Punjab"



Sunday 17 April 2016

Student visa subclasses reduced from 8 to 2 under new Australian student visa simplification process


Student visa subclasses reduced from 8 to 2 under new Australian student visa simplification process.Significant changes in student visa subclasses as per the Migration Legislation Amendment 2016 - Department of Immigration and Border Protection have decided to reduce student visa subclasses from 8 to 2 under new student visa simplification process (No more subclasses 570, 571, 572, 573 so and so forth). All new Student visa subclass 500 is for the international students where as subclass 590 is introduced for parent guardians. 

From 1 July 2016 DIBP will introduce a simplified international student visa framework. There will be two only student visa subclasses: Subclass 500 (Student) and Subclass 590 (Student Guardian).

International education is one of Australia’s five pillars of economic growth. Total export income generated by all international education activities was $16.3 billion for 2013‒14 . The Australian Government recognises the strong economic and cultural contribution of our international education sector and is committed to supporting its growth by facilitating the visa process for genuine overseas students.

On 16 June 2015 the Australian Government released the Future directions for streamlined visa processing (2MB PDF)​ report and announced the introduction of a simplified international student visa framework (SSVF) to support Australia’s education services sector.

The release of the report follows a period of extensive stakeholder consultation which included the release of a discussion paper to members of the Education Visa Consultative Committee and other key international education stakeholders. Thirty-two formal submissions were received in response to the discussion paper. 

Key changes under the SSVF are:

  • a reduction in the number of student visa sub-classes from eight to two; and
  • the introduction of a simplified single immigration risk framework for all international students.

A working group comprising peak bodies and relevant commonwealth and state government agencies has been established to support implementation of the eight recommendations from the report.

These changes will simplify the student visa framework, significantly reduce red tape, create a level playing field for all education providers and deliver a more targeted approach to immigration integrity.

Subject to the legislative change process t​he Department intends to implement the review recommendations by mid-2016. 

For more details on the previous report and recommendation, please visit https://www.border.gov.au/ReportsandPublications/Documents/reviews-and-inquiries/future-directions.pdf

Source : DIBP

Thursday 14 April 2016

[Viral] CEO and MD ICICI Bank Chanda Kochhar pens a moving open letter to her daughter A must-read for all parents and children alike.



Dear Aarti,

It makes me feel so proud today to see you standing in front of me as a confident young woman right on the threshold of an exciting journey through life. I am looking forward to seeing you grow and flourish in the years ahead.

This moment has also brought back memories of my own journey, and the life lessons I learnt along the way. When I think of those times, I realise that most of these lessons were actually learnt in my childhood, mostly through examples set by my parents. The values that they instilled in my formative years gave me the foundation on which I try to live my life even today.

Also read: It's not you, it's about being a mother

Our parents treated all three of us - two sisters and a brother - equally. When it came to education, or our future plans, there was no discrimination between us based on our gender. Your grandparents always had the same message for the three of us - that it was important to focus on what gave us satisfaction and to work towards it with utmost dedication. That early initiation enabled us to develop into confident individuals capable of taking decisions independently. This also helped me when I started out on my own journey of self-discovery.

I was only a young girl of 13 when my father passed away from a sudden heart attack, leaving us unprepared to take on life without him. We had been protected from life's challenges so far. But without warning, all that changed overnight. And my mother, who had been a homemaker till then, faced the responsibility of raising three children all on her own. It was then that we realised how strong she was and how determined to do her duty in the best possible manner. Slowly, she discovered a flair for designing and textiles, found herself a job with a small firm, and quickly made herself indispensable to them. It must have been challenging for her to shoulder the responsibility of bringing up her family single-handed, but she never let us feel like it was a task for her. She worked hard till she saw all of us through college and we became independent. I never knew that my mother had such a wealth of self-assurance and belief within her.

360377-ms.chandakoch_041416105818.jpg
Chanda Kochhar.

As a parent with a full-time job, one must not let work affect the way you relate to your family. Remember the time you were studying in the US and the announcement of my becoming MD and CEO of ICICI was splashed across all newspapers? I remember the mail you wrote to me a couple of days later. "You never made us realise that you had such a demanding, successful and stressful career. At home, you were just our mother," you wrote in your email. Live your life in the same way, my darling.

I also learnt from my mother that it is very important to have the ability to handle difficult situations and keep moving forward in life, no matter what. Even today I can remember the equanimity and calmness with which she handled the crisis on hand when my father passed away. You have to handle the challenges and emerge stronger from them, rather than allow them to bog you down.

I remember how, in late 2008, we were faced with a situation where ICICI Bank's survival was in jeopardy in the face of a global economic meltdown. The situation was being analysed with a hawk's eye by major media platforms and debated widely in the public space… I got down to work, systematically communicating with all stakeholders - from the smallest depositor to the sophisticated investors, and from regulators to the government - the bank was sound and its exposure to these institutions involved a small portion of its assets.

Also read - How educated urban working women risk losing empowerment

I understood their concern because so many of them feared that their hardearned savings in our bank could be at risk. I also advised staff across the bank's various branches to lend a sympathetic ear to those depositors who turned up to withdraw their money, telling them to also offer the depositors a seat and a glass of water while they waited. And though, depositors were welcome to withdraw their money if they wanted to, our staff also took care to explain to them that it would not help them to take their money away, because there was no real crisis situation.

It was during this period that I took a couple of hours off one day to attend your brother's squash tournament. I did not know it then, but my very presence at the tournament went a long way in reinstalling customer confidence in the bank. A few mothers at the tournament came and asked me if I was Chanda Kochhar from ICICI Bank and when I replied in the affirmative they said that if I could still find time to attend a tournament in the midst of a crisis, it meant that the bank was in safe hands and they need not worry about their money!

It was also from my mother that I learnt the importance of adapting to circumstances and not being afraid of the unknown. While working hard for my career, I looked after my family, and have been there for my mother and in-laws when they needed me around. They reciprocated in kind with their unconditional love and support for my career. Remember that relationships are important and have to be nurtured and cherished. Also keep in mind that a relationship is a two-way street, so be ready to give a relationship just as you would expect the other person to be giving to you.

Also read - 6 promises every Indian mother must make to the woman in her

My career would not have progressed the way it did were it not for your father who never once complained about the time I spent away from home. Your father and I nurtured our relationship despite the fact that we were both busy with our own careers, and I am confident you will do the same with your partner, when the time comes. If you had complained and whined about my extended absence from home, I would never have had the heart to make a career for myself. I am blessed with a great and supportive family and I really hope you too will be as fortunate when you set out on your own!

I remember the day your Board Exams were about to commence. I had taken leave from work so that I could take you to the examination hall myself. When you realised I was coming, you told me how you were used to going for your exams alone for so many years. It hurt me to hear you say that, but I also think in some ways, having a working mother made you much more independent from a very young age itself.

You not only became independent, but also stepped into the nurturer's role for your younger brother and never let him miss my presence. I learnt to have trust and faith in you and you have now grown into a wonderful, independent woman. I now use the same principle at work to make our growing population of younger talent take on larger responsibilities.

Also read - 10 steps for women to brand themselves for success

I believe in fate but I also believe that hard work and diligence plays a very important role in our lives. In a larger sense, we all write our own destiny. Take destiny in your own hands, dream of what you want to achieve, and write it in your own way. As you go ahead in life, I want you to climb the path to success one step at a time. Aim for the sky, but move slowly, enjoying every step along the way. It is all those little steps that make the journey complete.

As you go forward, you will sometimes have to take difficult decisions, decisions that others might scorn at. But you must have the courage to stand up for what you believe in. Make sure you have that conviction to do what you know is right, and once you have it, don't let sceptics distract you from your path.

Aarti, there is no limit to what a determined mind can achieve, but in achieving your goal, don't compromise on the values of fair play and honesty. Don't cut corners or compromise to achieve your dreams. Remember to be sensitive to the feelings of people around you. And remember, if you don't allow stress to overtake you, it will never become an issue in your life.

Remember that good times and bad times will be part of your life equally, and you have to learn to handle both with equanimity. Make the most of life's opportunities and learn from every opportunity, and challenge that life brings along.

Lovingly yours,

Mumma

The letter (featured it in the April Good Housekeeping issue) is an excerpt from Sudha Menon's book Legacy.

Source : www.DailyO.in



  • FACEBOOK
    1985


  • COMMENT
    1

Big Breaking: Bains brothers in process of joining AAP; Phoolka holds the key - dailypost.in

Big Breaking: Bains brothers in process of joining AAP; Phoolka holds the key - dailypost.in

ਖਾਲਸੇ ਦੇ ਸਥਾਪਨਾ ਦਿਵਸ ਨੰੂ ਸਮਰਪਿਤ ਲੋਕ ਗਾਇਕ ਸੁੱਖਵਿੰਦਰ ਸੁੱਖੀ ਦੀ ਪੇਸ਼ਕਸ਼ - " ਜਨਮ ਿਦਨ ਖਾਲਸੇ ਦਾ "

ਖਾਲਸੇ ਦੇ ਸਥਾਪਨਾ ਦਿਵਸ ਨੰੂ ਸਮਰਪਿਤ ਲੋਕ ਗਾਇਕ ਸੁੱਖਵਿੰਦਰ ਸੁੱਖੀ ਦੀ ਪੇਸ਼ਕਸ਼ - " ਜਨਮ ਿਦਨ ਖਾਲਸੇ ਦਾ " 

ਵੀਡੀਓ ਵੇਖਣ ਲਈ ਕਲਿਕ ਕਰੋ

MUST READ BOOK - " The Monk Who Sold His Ferrari - ROBIN SHARMA"



MUST READ BOOK  - " The Monk Who Sold His Ferrari - ROBIN SHARMA"

       This is a inspiring book written by miraculous writer Mr Robin Sharma who is one of my favourite authors outline the principles of living a life with courage, joy, balance, abundance and satisfaction. A wonderful crafted fable tells the story of a lawyer 's life busy in his successful life but face spiritual imbalance in his personal life and become dissatisfied with his professional success.
How he discovered his lifelong happiness with his new found wisdom through the odyssey of rituals and methodologies of ancient culture which we forgot in today's fast paced lives.
                He discovered powerful, wise and meaningful lessons to develop happiness in today's stressful life. This book demonstrate how to cultivate self-discipline , value time as our most important commodity , how to nourish our relationships and how to live our life fully, one day at a time. This is a enchanting tale that will change your life.
        "   The Monk Who Sold His Ferrari " is a guide to personal development, personal effectiveness and individual happiness. I am recommending this book to my blog readers because it is a gem of wisdom for improving the quality of anyone's li

Wednesday 13 April 2016

ਨਿਊਜ਼ੀਲੈਂਡ ਪਾਰਲੀਮੈਂਟ 'ਚ ਪਹਿਲੀ ਵਾਰ ਵਿਸਾਖੀ


ਨਿਊਜ਼ੀਲੈਂਡ ਪਾਰਲੀਮੈਂਟ 'ਚ ਪਹਿਲੀ ਵਾਰ ਵਿਸਾਖੀ
ਇਕ ਸਰਦਾਰ, ਦੋ ਸਰਦਾਰ ਤੇ ਫਿਰ ਸਰਦਾਰ ਹੀ ਸਰਦਾਰ
ਲੱਗੇ ਜੈਕਾਰੇ, ਹੋਈ ਕਵੀਸ਼ਰੀ, ਖੇਡਿਆ ਗਤਕਾ, ਪਿਆ ਗਿੱਧਾ-ਭੰਗੜਾ, ਰਚਿਆ ਇਤਿਹਾਸ ਤੇ ਅਗਲੇ ਵਰ੍ਹੇ ਲਈ ਫਿਰ ਇਕਰਾਰ
ਆਕਲੈਂਡ-13 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਅਮਰੀਕਾ, ਕੈਨੇਡਾ, ਆਸਟਰੇਲੀਆ ਵਰਗੇ ਵੱਡੇ ਦੇਸ਼ਾਂ ਤੋਂ ਬਾਅਦ ਇਕ ਨਿੱਕੇ ਜਿਹੇ ਦੇਸ਼ ਨਿਊਜ਼ੀਲੈਂਡ ਵਸਦੇ 40 ਕੁ ਹਜ਼ਾਰ ਪੱਕੇ-ਕੱਚੇ ਸਿੱਖਾਂ ਨੇ ਇਤਿਹਾਸ ਲਿਖਣ ਵਾਲੀ ਕਲਮ 'ਚ ਕਦੀ ਸਿਆਹੀ ਨਹੀਂ ਸੁੱਕਣ ਦਿੱਤੀ। ਸਮੇਂ-ਸਮੇਂ ਇਥੇ ਦੀ ਪੁਰਾਣੀ ਅਤੇ ਨਵੀਂ ਪੀੜ੍ਹੀ ਇਤਿਹਾਸਕ ਸਤਰਾਂ ਉਕਰ ਕੇ ਆਪਣੇ ਭਾਈਚਾਰੇ ਦਾ ਨਾਂਅ ਸਰਕਾਰੇ ਦਰਬਾਰੇ ਅਤੇ ਪੂਰੀ ਦੁਨੀਆ ਦੇ ਵਿਚ ਰੌਸ਼ਨ ਕਰ ਰਹੀ ਹੈ। ਨਿਊਜ਼ੀਲੈਂਡ ਦੀ ਧਰਤੀ ਉਤੇ ਪੈਰ ਪਾਇਆਂ ਪੰਜਾਬੀਆਂ ਨੂੰ 125ਵਾਂ ਵਰ੍ਹਾ ਜਾ ਰਿਹਾ ਹੈ ਜਦ ਕਿ ਖਾਲਸਾ ਪੰਥ ਦੇ  317ਵੇਂ ਸਾਜਨਾ ਦਿਵਸ ਨੂੰ ਬੀਤੇ ਕੱਲ੍ਹ ਇਥੇ ਦੀ ਰਾਜਧਾਨੀ ਵਲਿੰਗਟਨ ਵਿਖੇ ਸਥਿਤ ਪਾਰਲੀਮੈਂਟ ਦੀ ਗੋਲ ਗੈਲਰੀ ਵਿਚ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਦੀ ਅਗਵਾਈ ਵਿਚ ਮਨਾਇਆ ਗਿਆ। ਸੱਦਾ ਪੱਤਰ ਅਨੁਸਾਰ ਪਾਰਲੀਮੈਂਟ ਅਮਲੇ ਨੇ ਭਾਵੇਂ 200 ਕੁਰਸੀਆਂ ਸਜਾ ਕੇ ਰੱਖੀਆਂ ਸਨ, ਪਰ ਪਹਿਲਾਂ ਇਕ ਸਰਦਾਰ, ਫਿਰ ਦੋ ਸਰਦਾਰ ਤੇ ਫਿਰ ਸਰਦਾਰ ਹੀ ਸਰਦਾਰ ਜਦੋਂ ਪਾਰਲੀਮੈਂਟ ਅੰਦਰ ਪਹੁੰਚ ਕੁਰਸੀਆਂ ਉਤੇ ਸਜਣੇ ਸ਼ੁਰੂ ਹੋਏ ਤਾਂ ਮਿੰਟੋ-ਮਿੰਟੀ ਸਿਨਮੇ ਦੀ ਤਰ੍ਹਾਂ ਸਾਰੀਆਂ ਕੁਰਸੀਆਂ ਮੱਲੀਆਂ ਗਈਆਂ। ਤਕਰੀਬਨ 300 ਤੋਂ ਉਪਰ ਮਹਿਮਾਨ ਲੋਕ ਗੱਡੀਆਂ ਅਤੇ ਜ਼ਹਾਜਾਂ ਰਾਹੀਂ ਪਹੁੰਚੇ। 20 ਦੇ ਕਰੀਬ ਮੈਂਬਰ ਪਾਰਲੀਮੈਂਟ ਅਤੇ ਪ੍ਰਧਾਨ ਮੰਤਰੀ ਵੀ ਚੰਦ ਮਿੰਟਾਂ ਵਾਸਤੇ ਫੋਟੋ ਸ਼ੈਸ਼ਨ ਕਰਕੇ ਇਸ ਦਿਨ ਨੂੰ ਪ੍ਰਮਾਣਮਿਕਤਾ ਦੇ ਗਏ। ਸ਼ਾਮ 6.30 ਵਜੇ ਸ਼ੁਰੂ ਹੋਏ ਇਸ ਇਤਿਹਾਸਕ ਪ੍ਰੋਗਰਾਮ ਦਾ ਆਗਾਜ਼ ਕੀਵੀ ਪੰਜਾਬੀ ਤੇ ਸੂਹੀ ਪੰਜਾਬੀ ਪੱਗ ਦੇ ਵਿਚ ਐਮ.ਸੀ. ਬਣੇ ਸ. ਨਵਤੇਜ ਸਿੰਘ ਰੰਧਾਵਾ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਗੁਰੂ ਫਤਿਹ ਬੁਲਾਈ ਗਈ ਅਤੇ ਪਾਵਰ ਪੁਆਇੰਟ ਉਤੇ ਬਣੇ ਸਲਾਈਡ ਸ਼ੋਅ ਦੇ ਨਾਲ ਇੰਗਲਿਸ਼ ਦੇ ਵਿਚ ਵਿਸਾਖੀ ਦੇ ਸਾਰੇ ਇਤਿਹਾਸਕ, ਆਰਥਿਕ ਅਤੇ ਸਭਿਆਚਾਰਕ ਪਹਿਲੂਆਂ ਨੂੰ ਲੜੀਵਾਰ ਤਰੀਕੇ ਨਾਲ ਪ੍ਰੋਅ ਕੇ ਕਲਾਕਾਰਾਂ ਦੀਆਂ ਵੰਗਨੀਆਂ ਦੇ ਵਿਚ ਮਿਸ਼ਰਤ ਕੀਤਾ ਗਿਆ। 
ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਇਸ ਸਮਾਗਮ ਦੇ ਨਾਲ ਜੋੜਦਿਆਂ ਸਭ ਤੋਂ ਪਹਿਲਾਂ ਤਿੰਨ ਨਿਊਜ਼ੀਲੈਂਡ ਜਨਮੇ ਅਤੇ ਇਕ ਇੰਡੀਆ ਜਨਮੇ ਛੋਟੀ ਉਮਰ ਦੇ ਸਿੱਖ ਬੱਚਿਆਂ ਜਸਕਰਨ ਸਿੰਘ ਬੰਗਾ, ਕਰਮਜੀਤ ਸਿੰਘ, ਕਰਨਵੀਰ ਸਿੰਘ ਅਤੇ ਗੌਰਵਪ੍ਰੀਤ ਸਿੰਘ ਨੇ 'ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ, ਲਾਈਆਂ ਅਰਸ਼ ਉਡਾਰੀਆਂ ਖਾਲਸੇ ਨੇ'  ਸਿਰਲੇਖ ਵਾਲੀ ਕਵਿਤਾ ਜਦੋਂ ਗਾਈ ਤਾਂ ਪੂਰਾ ਮਾਹੌਲ ਖਾਲਸਈ ਵਾਤਾਵਰਣ ਵਿਚ ਬਦਲ ਗਿਆ। ਇਸ ਤੋਂ ਤੁਰੰਤ ਬਾਅਦ ਸਿੱਖ ਮਾਰਸ਼ਲ ਆਰਟ ਜਿਸ ਦੀ ਪਹਿਲਾਂ ਆਗਿਆ ਲਈ ਗਈ ਸੀ,  ਸਿੱਖ ਨੌਜਵਾਨ ਬੱਚਿਆਂ ਜਿਨ੍ਹਾਂ ਵਿਚ ਅਕਾਲ ਖਾਲਸਾ ਸਿੱਖ ਮਾਰਸ਼ਲ ਆਰਟ ਆਕਲੈਂਡ ਤੋਂ ਹਰਮਨਜੋਤ ਸਿੰਘ ਸੰਧੂ, ਮਨਵੀਰ ਸਿੰਘ, ਪੁਨੀਤ ਸਿੰਘ ਅਤੇ ਸੋਹੇਲ ਸਿੰਘ ਸ਼ਾਮਿਲ ਸਨ, ਨੇ ਬਾਖੂਬੀ ਪੇਸ਼ ਕੀਤਾ। ਹੇਸਟਿੰਗ ਤੋਂ ਆਏ ਗਤਕਾ ਗਰੁੱਪ ਨੇ ਵੀ ਆਪਣੀ ਪੇਸ਼ਕਾਰੀ ਕੀਤੀ। ਧਾਰਮਿਕ ਗੀਤਾਂ ਦੇ ਨਾਲ ਸੰਸਦ ਦੀ ਗੈਲਰੀ ਗੂੰਜਣ ਲੱਗੀ ਸੀ। ਵੋਮੈਨ ਕੇਅਰ ਟ੍ਰਸਟ ਵੱਲੋਂ 'ਗੋਲਡਨ ਗਰਲਜ਼' ਗਰੁੱਪ ਦੀਆਂ ਅਧਖੜ ਅਤੇ ਅੱਲੜ ਉਮਰ ਦੀਆਂ ਬੀਬੀਆਂ ਨੇ ਗਿੱਧੇ ਦੀ ਧਮਾਲ ਪਾਈ। ਗਿੱਧਾ ਕਾਫੀ ਪਸੰਦ ਕੀਤਾ ਗਿਆ ਪਰ ਦੇ ਦੇ ਗੇੜਾ ਥੋੜਾ ਜਿਹਾ ਲੰਬਾ ਚਲ ਗਿਆ। ਅਖੀਰ ਦੇ ਵਿਚ ਕਿੱਕਲੀ ਪੇਸ਼ ਕਰਕੇ ਬੀਬੀਆਂ ਨੇ ਗਰਮੀ ਪੂੰਝੀ ਤੇ ਡਰਿੰਕਾ ਨਾਲ ਪਿਆਸ ਬੁਝਾਈ। ਫਿਊਜ਼ਨ ਗਰੁੱਪ ਵੱਲੋਂ ਭਾਰਤੀ ਨ੍ਰਿਤ ਵੀ ਪੇਸ਼ ਕੀਤਾ ਗਿਆ ਅਤੇ ਬਾਲੀਵੁੱਡ ਗੀਤ-ਸੰਗੀਤ ਵੀ ਹੋਇਆ। ਭੰਗੜੇ ਦੀ ਆਈਟਮ ਪੇਸ਼ ਕੀਤੀ ਗਈ ਪਰ ਬੱਲੇ-ਬੱਲੇ ਤੋਂ ਕਰਵਾਉਣ ਤੋਂ ਥੋੜਾ ਜਿਹਾ ਪਿੱਛੇ ਰਹਿ ਗਿਆ। ਮਿਊਜ਼ਕ ਦਾ ਧੀਮੀ ਗਤੀ ਵਿਚ ਹੋਣਾ ਅਤੇ ਸਟੇਜ ਦਾ ਛੋਟਾ ਹੋਣਾ ਵੀ ਇਕ ਕਾਰਨ ਸੀ। 
ਸਰਕਾਰੀ ਮਾਨਤਾ ਦਿੰਦਿਆ ਦੇਸ਼ ਦੇ ਬਹੁਸਭਿਆਚਾਰਕ ਮਾਮਲਿਆਂ ਅਤੇ ਕਮਿਊਨਿਟੀਆਂ ਬਾਰੇ ਮੰਤਰੀ ਸ੍ਰੀ ਪੀਸੇਟਾ ਸੈਮ ਲੋਟੂ-ਲਿੱਗਾ ਨੇ ਬੜੀ ਕੋਸ਼ਿਸ ਕਰਕੇ ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਅਤੇ ਪੰਜਾਬੀਆਂ ਦੀ ਗਿਣਤੀ ਦਾ ਸੰਕੇਤ ਅਤੇ ਮਹੱਤਤਾ ਦਾ ਜ਼ਿਕਰ ਕਰਦਿਆਂ ਸੰਖੇਪ ਭਾਸ਼ਣ ਸ. ਬਖਸ਼ੀ ਜੀ ਕਾਰਗੁਜ਼ਾਰੀ ਨੂੰ ਵਧੀਆ ਤਰੀਕੇ ਨਾਲ ਮਾਨਤਾ ਦਿੱਤੀ। ਉਨ੍ਹਾਂ ਵਿਸਾਖੀ ਇਤਿਹਾਸ ਬਾਰੇ ਵੀ ਪੜ੍ਹਿਆ ਹੋਇਆ ਸੀ ਅਤੇ ਇਸ ਨੂੰ ਹਰੇਕ ਸਾਲ ਇਸੇ ਤਰ੍ਹਾਂ ਮਨਾਉਣ ਦੀ ਵੀ ਸਹਿਮਤੀ ਦਿੱਤੀ। ਇਸ ਤੋਂ ਬਾਅਦ ਪਹਿਲੇ ਭਾਰਤੀ ਸਿੱਖ ਸੰਸਦ ਮੈਂਬਰ ਸ. ਬਖਸ਼ੀ ਜੀ ਨੇ ਸਭ ਤੋਂ ਪਹਿਲਾਂ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਦਾ ਸਵਾਗਤ ਕੀਤਾ ਜਿਹੜੇ ਆਪਣੀ ਜਰੂਰੀ ਮੀਟਿੰਗ ਛੱਡ ਕੇ 15 ਕੁ ਮਿੰਟ ਦੇ ਲਈ ਮਿਕਸ ਐਂਡ ਮਿੰਗਲ ਦੇ ਲਈ ਪਹੁੰਚੇ ਅਤੇ ਤਸਵੀਰਾਂ ਖਿਚਵਾਈਆਂ। ਤਸਵੀਰਾਂ ਖਿਚਵਾਉਣ ਵਾਲੇ ਕੁਰਸੀਆਂ ਤੋਂ ਉਠ ਮਿੰਟੋ-ਮਿੰਟੀ ਪ੍ਰਧਾਨ ਮੰਤਰੀ ਦੁਆਲੇ ਘੇਰਾ ਪਾ ਗਏ। ਇਸ ਤੋਂ ਬਾਅਦ ਸ. ਬਖਸ਼ੀ ਨੇ ਏਥਨਕ ਮੰਤਰੀ ਸਾਹਿਬ ਅਤੇ ਆਏ ਹੋਰ 20 ਦੇ ਕਰੀਬ ਸੰਸਦ ਮੈਂਬਰਾਂ ਅਤੇ ਮੰਤਰੀ ਸਾਹਿਬਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਪਣਾ ਭਾਸ਼ਣ ਪੰਜਾਬੀ ਦੇ ਵਿਚ ਤਬਦੀਲ ਕਰਦਿਆਂ ਸਾਰਿਆਂ ਨੂੰ ਫਤਿਬ ਬੁਲਾਈ ਦੂਰੋਂ ਨੇੜਿਓ ਆਏ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ। ਲਗਪਗ ਪੌਣੇ ਦੋ ਘੰਟੇ ਚੱਲੇ ਇਸ ਵਿਸਾਖੀ ਸਮਾਗਮ ਦੇ ਵਿਚ ਇੰਝ ਜਾਪ ਰਿਹਾ ਸੀ ਜਿਵੇਂ ਸਿੱਖ ਭਾਈਚਾਰੇ ਦੇ ਲੋਕ ਆਪਣੇ ਹੀ ਦੇਸ਼ ਦੇ ਵਿਚ ਇਹ ਇਤਿਹਾਸਕ ਦਿਵਸ ਪੂਰੀ ਆਜ਼ਾਦੀ ਦੇ ਨਾਲ ਮਨਾ ਰਹੇ ਹੋਣ। ਸਾਰਿਆਂ ਦੇ ਚਿਹਰਿਆਂ ਦੇ ਉਤੇ ਤਾਂ ਪੂਰੀ ਖੁਸ਼ੀ ਨਜ਼ਰ ਆ ਰਹੀ ਸੀ, ਪਰ ਕਈਆਂ ਦੇ ਹਾਵ-ਭਾਵ ਥੋੜੇ ਬਿਖਰੇ ਹੋਏ ਵੀ ਨਜ਼ਰ ਆ ਰਹੇ ਸਨ। 
ਆਕਲੈਂਡ ਤੋਂ ਵਿਸ਼ੇਸ਼ ਤੌਰ 'ਤੇ  ਸ. ਖੜਗ ਸਿੰਘ, ਸ. ਜਗਜੀਤ ਸਿੰਘ ਕੰਗ, ਭਾਈ ਸਰਵਣ ਸਿੰਘ, ਸ. ਅਮਰਿੰਦਰ ਸਿੰਘ ਸੰਧੂ, ਸ. ਪਰਵਿੰਦਰ ਸਿੰਘ ਸੰਧੂ, ਸ. ਲਖਵੀਰ ਸਿੰਘ ਢੀਂਡਸਾ, ਸ. ਬਿਕਰਮਜੀਤ ਸਿੰਘ ਮਟਰਾਂ, ਜੁਗਰਾਜ ਮਾਨ, ਨਰਿੰਦਰ ਸਿੰਗਲਾ, ਨਵਤੇਜ ਰੰਧਾਵਾ, ਹਰਜਿੰਦਰ ਬਸਿਆਲਾ (ਪੰਜਾਬੀ ਜਾਗਰਣ) ਹਰਪਾਲ ਸਿੰਘ ਪਾਲ, ਗੁਰਦੀਪ ਸਿੰਘ, ਹਰਦੀਪ ਸਿੰਘ ਨੀਟੂ, ਬੌਬੀ ਸਪਰਾ, ਮਨਜੀਤ ਸਿੰਘ ਚਾਵਲਾ, ਸ. ਲਖਵਿੰਦਰ ਸਿੰਘ ਨੰਦਾ, ਸ. ਜਸਮੀਤ ਸਿੰਘ ਬਾਜਵਾ, ਗੁਰਪਾਲ ਸਿੰਘ ਜੰਮੂ, ਹਰਿੰਦਰ ਸਿੰਘ, ਰਮਨਦੀਪ ਸਿੰਘ, ਗਗਨਦੀਪ ਸਿੰਘ, ਸ. ਕੁਲਦੀਪ ਸਿੰਘ ਅਰੋੜਾ, ਸਤਿੰਦਰ ਸਿੰਘ ਚੌਹਾਨ, ਵੋਮੈਨ ਕੇਅਰ ਟ੍ਰਸਟ ਤੋਂ ਮੈਡਮ ਬਲਜੀਤ ਕੌਰ, ਸ. ਹਰਜੀਤ ਸਿੰਘ, ਸ੍ਰੀਮਤੀ ਕੈਲ ਕੌਰ,  ਹਰਸ਼ਦ ਪਟੇਲ, ਭਵਦੀਪ ਸਿੰਘ ਢਿੱਲੋਂ, ਬ੍ਰਿਜੇਸ਼ ਸੇਠੀ, ਰਾਜੀਵ ਬਾਜਵਾ ਸਾਊਥ ਵਾਇਕਾਟੋ, ਟੌਰੰਗਾ ਤੋਂ ਸ. ਪੂਰਨ ਸਿੰਘ ਬੰਗਾ, ਭਾਈ ਮਲਕੀਤ ਸਿੰਘ ਸੁੱਜੋਂ, ਦਲਜੀਤ ਸਿੰਘ ਸੋਨੀ, ਦਲਜੀਤ ਸਿੰਘ ਭੁੰਗਰਨੀ, ਹਮਿਲਟਨ ਤੋਂ ਸ. ਹਰਜੀਤ ਸਿੰਘ ਜੀਤਾ, ਚਰਨਜੀਤ ਸਿੰਘ ਢਿੱਲੋਂ, ਜੁਝਾਰ ਸਿੰਘ ਰੰਧਾਵਾ, ਰੁਪਿੰਦਰ ਸਿੰਘ ਵਿਰਕ, ਦਲਬੀਰ ਸਿੰਘ ਮੁੰਡੀ,ਨਿਊਜ਼ੀਲੈਂਡ ਪੁਲਿਸ ਤੋਂ ਸ੍ਰੀ ਰਾਕੇਸ਼ ਨਾਇਡੂ, ਮੰਦੀਪ ਕੌਰ ਅਤੇ ਗੁਰਪ੍ਰੀਤ ਸਿੰਘ ਅਰੋੜਾ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਵਲਿੰਗਟਨ ਤੋਂ ਸ. ਮਲਕੀਤ ਸਿੰਘ ਮਾਣਕ, ਸ੍ਰੀਮਤੀ ਮਾਣਕ,  ਸੁਖਪਾਲ ਸਿੰਘ ਪਹੁੰਚੇ ਸਨ। ਕ੍ਰਾਈਸਟਟਰਚ ਤੋਂ ਹਰਜੀਤ ਸਿੰਘ ਗੁਲਾਟੀ ਆਏ ਸਨ। ਦੋ ਹੋਰ ਭਾਰਤੀ ਸੰਸਦ ਮੈਂਬਰ ਸ੍ਰੀਮਤੀ ਪਰਮਜੀਤ ਕੌਰ ਪਰਮਾਰ ਤੇ ਸਾਂਸਦ ਸ੍ਰੀ ਮਹੇਸ਼ ਬਿੰਦਰਾ ਵੀ ਹਾਜ਼ਿਰ ਰਹੇ। ਭਾਰਤੀ ਹਾਈ ਕਮਿਸ਼ਨ ਤੋਂ ਕਮਿਸ਼ਨਰ ਦੀ ਹਾਜ਼ਰੀ ਲਗਵਾਉਣ ਸ੍ਰੀ ਸੰਦੀਪ ਸੂਦ ਪਹੁੰਚੇ ਹੋਏ ਸਨ। ਹੇਸਟਿੰਗਜ਼ ਤੋਂ ਸ. ਹਰਦੀਪ ਸਿੰਘ ਖਾਲਸਾ ਤੇ ਚਰਨਜੀਤ ਸਿੰਘ ਪਹੁੰਚੇ ਸਨ। ਵਾਪਸੀ ਉਤੇ ਆਕਲੈਂਡ ਪਹੁੰਚਣ ਲਈ ਲਏ ਗਏ ਜ਼ਹਾਜ ਵਿਚ ਵਿਸ਼ੇਸ਼ ਤੌਰ 'ਤੇ ਵਿਸਾਖੀ ਦੀ ਵਧਾਈ ਸਾਰੀਆਂ ਸਵਾਰੀਆਂ ਨਾਲ ਮੈਨੇਜਰ ਵੱਲੋਂ ਸ਼ੇਅਰ ਕੀਤੀ ਗਈ।
ਸਮਾਗਮ ਦੇ ਅੰਤ ਵਿਚ ਜਿੱਥੇ ਜੈਕਾਰੇ ਗੂੰਜਾਏ ਗਏ ਉਥੇ ਨਾਵਲਟੀ ਸਵੀਟਸ ਵੱਲੋਂ ਤਿਆਰ ਬੇਸਨ ਦੇ ਲੱਡੂਆਂ ਦੇ ਡੱਬੇ ਵੀ ਸਾਰਿਆਂ ਨੂੰ ਵੰਡੇ ਗਏ। ਅੰਤ ਇਹ ਵਿਸਾਖੀ ਸਮਾਗਮ ਅਗਲੇ ਸਾਲ ਫਿਰ ਮਨਾਏ ਜਾਣ ਦੇ ਇਕਰਾਰ ਨਾਲ ਇਤਿਹਾਸ ਸਿਰਜਦਾ ਹੋਇਆ ਸਿੱਖ ਡਾਇਰੀ ਦਾ ਇਕ ਹੋਰ ਪੰਨਾ ਸ਼ਿੰਗਾਰ ਗਿਆ।

ਨਿਊਜ਼ੀਲੈਂਡ ਦੀ ਪਾਰਲੀਮੈਂਟ ਦੇ ਵਿਚ ਪਹਿਲੀ ਵਾਰ ਮਨਾਈ ਗਈ ਵਿਸਾਖੀ ਮੌਕੇ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ, ਸਾਂਸਦ ਸ. ਬਖਸ਼ੀ, ਏਥਨਿਕ ਮੰਤਰੀ ਸ੍ਰੀ ਪੀਸੇਟਾ ਨਾਲ ਬੈਠਾ ਹੈ ਭਾਰਤੀ ਭਾਈਚਾਰਾ। ਹੇਠਾਂ ਕਵੀਸ਼ਰੀ ਪੇਸ਼ ਕਰਨ ਵਾਲੇ ਬੱਚੇ ਮੰਤਰੀ ਸ੍ਰਾ ਸਾਇਮਨ ਬ੍ਰਿਜੇਸ਼ ਨਾਲ, 'ਗੋਲਡਨ ਗਰਲਜ਼' ਗਰੁੱਪ ਦੀਆਂ ਬੀਬੀਆਂ ਗਿੱਧਾ, (ਸਭ ਤੋਂ ਹੇਠਾਂ) ਖੁਸ਼ੀ ਦੇ ਵਿਚ ਇਕ ਸਾਂਝੀ ਤਸਵੀਰ ਅਤੇ ਗਤਕੇ ਵਾਲੇ ਬੱਚੇ ਇਕ ਤਸਵੀਰ ਖਿਚਵਾਉਂਦੇ ਹੋਏ। ਤਸਵੀਰਾਂ: ਹਰਜਿੰਦਰ ਸਿੰਘ ਬਸਿਆਲਾ।   ਤਸਵੀਰਾਂ: ਹਰਜਿੰਦਰ ਸਿੰਘ ਬਸਿਆਲਾ।  Courtesy ...Punjab Spectrum

Tuesday 12 April 2016

ਿਵਸਾਖੀ

ਭਾਈ ਜੈਤਾ ਜਦੋਂ ਦਿੱਲੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਤਾਂ ਬਾਲ ਗੁਰੂ, ਗੁਰੂ ਗੋਬਿੰਦ ਰਾਏ ਜੀ ਨੇ ਪੁੱਛਿਆ, 'ਭਾਈ ਜੈਤਾ, ਜਦੋਂ ਜਲਾਦ ਦੀ ਤਿੱਖੀ ਤਲਵਾਰ ਨੇ ਪਿਤਾ ਗੁਰੂ ਜੀ ਦਾ ਸੀਸ ਧੜ ਤੋਂ ਅਲੱਗ ਕੀਤਾ ਹੋਏਗਾ, ਤਾਂ ਦਿੱਲੀ ਦੇ ਸਿੱਖ ਤਾਂ ਬਹੁਤ ਰੋਹ ਵਿਚ ਆ ਗਏ ਹੋਣਗੇ?' ਭਾਈ ਜੈਤਾ ਕਹਿੰਦਾ, 'ਨਹੀਂ ਮਹਾਰਾਜ, ਕੋਈ ਸਿੱਖ ਰੋਹ ਵਿਚ ਨਹੀਂ ਆਇਆ। ਆਮ ਲੋਕਾਂ ਦੀ ਭੀੜ ਵਿਚ ਰਲ ਕੇ ਸਾਰੇ ਸਿੱਖ ਇਧਰ-ਉਧਰ ਖਿਸਕ ਗਏ।'
ਭਾਈ ਜੈਤੇ ਦਾ ਜਵਾਬ ਸੁਣ ਕੇ ਗੁਰੂ ਗੋਬਿੰਦ ਰਾਏ ਸੋਚਾਂ ਵਿਚ ਪੈ ਗਏ। ਕੁਝ ਦੇਰ ਚੁੱਪ ਰਹਿ ਕੇ ਬੱਦਲ ਵਾਂਗ ਗਰਜ ਕੇ ਬੋਲੇ, 'ਹੁਣ ਮੈਂ ਅਜਿਹੇ ਸਿੱਖ ਪੈਦਾ ਕਰਾਂਗਾ ਕਿ ਜੇ ਹਜ਼ਾਰਾਂ ਦੀ ਭੀੜ ਵਿਚ ਇਕ ਸਿੱਖ ਵੀ ਖੜ੍ਹਾ ਹੋਵੇਗਾ ਤਾਂ ਵੱਖਰਾ ਹੀ ਪਛਾਣਿਆ ਜਾਏਗਾ। ਕਿਸੇ ਵਿਚ ਰਲਾਇਆਂ ਵੀ ਨਹੀਂ ਰਲੇਗਾ।' 'ਸੂਰਜ ਪ੍ਰਕਾਸ਼' ਵਿਚ ਭਾਈ ਸੰਤੋਖ ਸਿੰਘ ਲਿਖਦੇ ਹਨ-
ਸ੍ਰੀ ਗੋਬਿੰਦ ਸਿੰਘ ਸੁਣ ਕਰ ਐਸੇ। ਗਰਜਤ ਬੋਲੇ ਜਲਧਰ ਜੈਸੇ।
ਇਸ ਬਿਧਿ ਕੋ ਅਬ ਪੰਥ ਬਨਾਵੋਂ। ਸਕਲ ਜਗਤ ਮਹਿ ਬਹੁ ਬਿਦਤਾਵੋਂ।
ਲਾਖਹੁੰ ਜਗ ਕੇ ਨਰ ਇਕ ਥਾਇ। ਤਿਨ ਮਹਿ ਮਿਲੇ ਏਕ ਸਿਖ ਜਾਇ।
ਸਭ ਮਹਿ ਪ੍ਰਥਕ ਪਛਾਨਯੋ ਪਰੈ। ਰਲੇ ਨ ਕਿਯੂੰਹੂੰ ਕੈਸਿਹੁੰ ਕਰੈ।
ਐਸੇ ਸਿੱਖ ਦੀ ਸਿਰਜਣਾ ਕਰਨ ਲਈ ਦਸਮ ਪਾਤਸ਼ਾਹ 24 ਸਾਲ ਸੋਚਦੇ ਰਹੇ। ਨਾਲ ਦੀ ਨਾਲ ਆਪਣੀ ਕਲਪਨਾ ਦਾ ਸਿੱਖ ਸਜਾਉਣ ਲਈ ਸਿੱਖਾਂ ਨੂੰ ਸਿਖਲਾਈ ਵੀ ਦਿੰਦੇ ਰਹੇ। ਭੰਗਾਣੀ ਤੇ ਨਦੌਣ ਦੇ ਯੁੱਧ ਹੋਏ। ਗੁਲੇਰ ਦੀ ਜੰਗ (ਹੁਸੈਨੀ ਯੁੱਧ) ਵਿਚ ਮੁਗਲਾਂ ਨਾਲ ਵੀ ਟਾਕਰਾ ਹੋਇਆ। ਆਖਰ 1699 ਈ: ਦੀ ਵਿਸਾਖੀ ਨੂੰ ਉਹ ਦਿਨ ਆ ਗਿਆ, ਜਿਸ ਦਿਨ ਦਸਮ ਪਾਤਸ਼ਾਹ ਨੇ ਆਪਣੀ ਕਲਪਨਾ ਦੇ ਸਿੱਖ ਨੂੰ ਸਾਕਾਰ ਕਰਨਾ ਸੀ। ਸਤਲੁਜ ਦੇ ਕਿਨਾਰੇ ਕੇਸਗੜ੍ਹ ਸਾਹਿਬ ਦੀ ਟਿੱਬੀ ਉੱਤੇ ਪੰਜਾਬ, ਹਿੰਦੁਸਤਾਨ ਤੇ ਕਾਬਲ ਗਜ਼ਨੀ ਦੇ ਸਿੱਖਾਂ ਦਾ ਭਾਰੀ ਇਕੱਠ ਹੋਇਆ। ਹਰ ਪਾਸੇ ਸਿੱਖ ਸੰਗਤਾਂ ਦਾ ਹੜ੍ਹ ਆਇਆ ਹੋਇਆ ਸੀ। 'ਸ੍ਰੀ ਗੁਰ ਸੋਭਾ' (1711 ਈ:) ਵਿਚ ਕਵੀ ਸੈਨਾਪਤਿ ਲਿਖਦੇ ਹਨ-
ਸਬ ਸਮੂਹ ਸੰਗਤਿ ਮਿਲੀ ਸੁਭ ਸਤਿਲੁਜ ਕੇ ਤੀਰ।
ਕੇਤਕ ਸੁਨ ਭਏ ਖਾਲਸਾ ਕੇਤਕ ਭਏ ਅਧੀਰ।
ਖਾਲਸਾ ਸਿਰਜਣਾ ਭਾਰਤੀ ਇਤਿਹਾਸ ਦੀ ਇਕ ਵਿਲੱਖਣ ਘਟਨਾ ਸੀ। ਕੁਝ ਹੀ ਦਿਨਾਂ ਵਿਚ 80,000 ਸਿੱਖਾਂ ਨੇ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਰਾਏ ਆਪ ਵੀ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਸਜ ਗਏ। ਕੁਝ ਗਿਣਤੀ ਦੇ ਸ਼ੰਕਾਵਾਦੀ ਸਿੱਖਾਂ ਦੀ ਅਧੀਰਤਾ ਦਾ ਵੱਡਾ ਕਾਰਨ ਇਹ ਸੀ ਕਿ ਅੰਮ੍ਰਿਤ ਦੇ ਸਿਧਾਂਤ ਨੇ ਪੁਰਾਤਨ ਕਰਮਕਾਂਡਾਂ ਦੇ ਜਾਲ ਨੂੰ ਤੋੜ ਕੇ ਭਾਰਤੀ ਸਮਾਜ ਦੇ ਚਹੁੰ ਵਰਨਾਂ ਨੂੰ ਇਕ ਵਰਨ ਵਿਚ ਪਰੋ ਦਿੱਤਾ ਸੀ। ਗੁਰਮਤਿ 'ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥' ਦੇ ਸਿਧਾਂਤ ਦੀ ਧਾਰਨੀ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ-
ਜਾਤਿ ਬਰਨ ਕੁਲ ਸਹਸਾ ਚੂਕਾ
ਗੁਰਮਤਿ ਸਬਦਿ ਬੀਚਾਰੀ॥ (ਅੰਗ 1198)
ਪੰਚਮ ਪਾਤਸ਼ਾਹ ਦਾ ਫ਼ਰਮਾਨ ਹੈ-
ਖਤ੍ਰੀ ਬ੍ਰਾਹਮਣ ਸੂਦ ਵੈਸ
ਉਪਦੇਸੁ ਚਹੁ ਵਰਨਾ ਕਉ ਸਾਝਾ॥ (ਅੰਗ 747)
1699 ਦੀ ਵਿਸਾਖੀ ਦੇ ਦੀਵਾਨ ਵਿਚ ਅਖੌਤੀ ਨਿਮਨ ਜਾਤੀਆਂ ਦੇ ਸਿੱਖ ਬਹੁਗਿਣਤੀ ਵਿਚ ਸ਼ਾਮਲ ਹੋਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਚੋਣ ਜਾਤਾਂ ਦੇ ਆਧਾਰ 'ਤੇ ਨਹੀਂ ਕੀਤੀ ਸੀ। ਗੁਰੂ ਦੀ ਲਲਕਾਰ ਨੂੰ ਸਵੀਕਾਰ ਕਰਕੇ ਜਿਹੜਾ ਸਿੱਖ ਖੜ੍ਹਾ ਹੋ ਗਿਆ, ਉਹ ਪੰਜਾਂ ਪਿਆਰਿਆਂ ਵਿਚ ਸ਼ਾਮਲ ਹੋ ਗਿਆ। ਪੰਜਾਂ ਪਿਆਰਿਆਂ ਦੀ ਚੋਣ ਗਿਣੀ-ਮਿਥੀ ਨਹੀਂ, ਸੁਭਾਵਿਕ ਸੀ। ਗੁਰੂ ਘਰ ਨੇ ਗਰੀਬ ਤੇ ਨਿਮਾਣੇ ਲੋਕਾਂ ਨੂੰ ਗਲ ਨਾਲ ਲਾਇਆ ਸੀ। ਇਸ ਲਈ ਉਹ ਹਰ ਸਮੇਂ ਗੁਰੂ ਦੇ ਹੁਕਮ 'ਤੇ ਜਾਨਾਂ ਵਾਰਨ ਲਈ ਤਿਆਰ ਰਹਿੰਦੇ ਸਨ। ਕਈ ਸਿੱਖ ਤੇ ਗੈਰ-ਸਿੱਖ ਵਿਦਵਾਨ ਤੇ ਇਤਿਹਾਸਕਾਰ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਸਿੱਖ ਲਹਿਰ ਪਛੜੇ ਤੇ ਗਰੀਬ ਵਰਗਾਂ ਦੇ ਉੱਥਾਨ ਦੀ ਲਹਿਰ ਸੀ। ਮੁੱਖ ਗੁਰੂ ਨਾਨਕ ਦਾ ਹੈ, ਸਿਖਰ ਗੁਰੂ ਗੋਬਿੰਦ ਸਿੰਘ ਜੀ ਦਾ। ਸਿੱਖ, ਬ੍ਰਹਮ ਵਿੱਦਿਆ ਅਨੁਸਾਰ ਦੋਵਾਂ ਗੁਰੂਆਂ ਦਾ ਇਕੋ ਰੂਪ ਹੈ।'
ਇਸ ਸਬੰਧ ਵਿਚ 'ਸ੍ਰੀ ਗੁਰ ਪੰਥ ਪ੍ਰਕਾਸ਼' ਦੇ ਕਰਤਾ ਭਾਈ ਰਤਨ ਸਿੰਘ ਭੰਗੂ ਦਾ ਬਿਆਨ ਬਹੁਤ ਰੌਚਕ ਹੈ। ਲਿਖਦੇ ਹਨ-ਦਸਮ ਪਾਤਸ਼ਾਹ ਨੇ ਸੋਚਿਆ ਕਿ ਮੁਗਲਾਂ ਦਾ ਜ਼ੁਲਮੀ ਰਾਜ ਖਤਮ ਕਰਕੇ ਅਤੇ ਪਹਾੜੀ ਰਾਜਿਆਂ ਦੇ ਹੱਥੀਂ ਤੇਗਾਂ ਪਕੜਾ ਕੇ ਪਾਤਸ਼ਾਹੀ ਇਨ੍ਹਾਂ ਨੂੰ ਬਖਸ਼ ਦਿੰਦੇ ਹਾਂ।
ਭਾਈ ਰਤਨ ਸਿੰਘ ਭੰਗੂ ਦਾ ਇਕ ਕਥਨ ਬਹੁਤ ਪ੍ਰਸਿੱਧ ਹੈ-
ਇਨ ਗਰੀਬ ਸਿੰਘਨ ਕੌ ਦਯੈ ਪਤਿਸ਼ਾਹੀ।
ਏ ਯਾਦ ਰਖੈਂ ਹਮਰੀ ਗੁਰਿਆਈ।
ਭਾਈ ਕੋਇਰ ਸਿੰਘ ਨੇ 'ਗੁਰ ਬਿਲਾਸ ਪਾਤਸ਼ਾਹੀ ਦਸਵੀਂ' ਵਿਚ ਬ੍ਰਾਹਮਣਾਂ ਅਤੇ ਪਹਾੜੀ ਰਾਜਿਆਂ ਦੇ ਵਿਰੋਧ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਉਨ੍ਹਾਂ ਦਾ ਵੱਡਾ ਇਤਰਾਜ਼ ਇਹੀ ਸੀ ਕਿ ਛੋਟੇ-ਵੱਡੇ ਚਾਰ ਵਰਨਾਂ ਨੂੰ ਇਕ-ਸਮਾਨ ਕਿਉਂ ਕੀਤਾ ਹੈ? ਤੁਸੀਂ ਸਾਨੂੰ ਜੱਟਾਂ-ਬੂਟਾਂ ਤੇ ਨਾਈਆਂ ਝੀਰਾਂ ਨਾਲ ਮਿਲ ਬੈਠਣ ਲਈ ਕਹਿੰਦੇ ਹੋ। ਕੰਮੀ-ਕਮੀਣਾਂ ਨਾਲ ਮਿਲ ਕੇ ਸਾਡਾ ਇਹ-ਲੋਕ ਤੇ ਪਰਲੋਕ ਭ੍ਰਿਸ਼ਟ ਹੋ ਜਾਂਦੇ ਹਨ-
ਹੋ ਰਜਪੂਤ ਕਰੈਂ ਜਟ ਸੋ ਮਿਲ ਭੋਜਨ
ਔਰ ਸੁ ਨਾਈ ਕੇ ਸੰਗ ਮਿਲਾਹੀ।
ਧ੍ਰਿੱਗ ਭਨੇ ਹਮ ਕੋ ਇਸ ਲੋਕ ਮੈ
ਓਕ ਮੈ ਥਾਉਂ ਕਬੀ ਨਹਿ ਪਾਹੀ। (ਅਧਿ: ਨੌਵਾਂ)
ਦਸਮ ਪਾਤਸ਼ਾਹ ਨੇ ਕਿਹਾ ਕਿ ਮੈਂ ਤਾਂ ਜ਼ੁਲਮੀ ਰਾਜ ਦੀ ਜੜ੍ਹ ਪੁੱਟਣ ਲਈ ਸਮੂਹ ਭਾਰਤੀ ਸਮਾਜ ਨੂੰ ਸੰਗਠਿਤ ਕਰਨਾ ਚਾਹੁੰਦਾ ਹਾਂ। ਜੇ ਤੁਸੀਂ ਜਾਤ-ਅਭਿਮਾਨ ਨਹੀਂ ਤਿਆਗ ਸਕਦੇ ਤਾਂ ਜਾਓ, ਤੁਰਕਾਂ ਦੀਆਂ ਜੁੱਤੀਆਂ 'ਤੇ ਸਿਰ ਰਗੜਦੇ ਰਹੋ ਤੇ ਦੁੱਖ ਪਾਉਂਦੇ ਰਹੋ-
ਜਾਉ ਰੇ, ਸੀਸ ਨਿਵਾਉ ਰੇ ਤੁਰਕਨ
ਤੋ ਅਬ ਕਰਮ ਕਰੈ ਦੁਖ ਪਾਹੀ।
ਮੈਂ ਖੜਗ ਧਾਰੀ ਗੁਰੂ ਤਾਂ ਹੀ ਕਹਾਵਾਂਗਾ ਜੇ ਚਿੜੀਆਂ ਤੋਂ ਬਾਜ਼ ਤੁੜਾਵਾਂਗਾ ਅਤੇ ਸਹਿਆਂ ਨੂੰ ਸ਼ੇਰ ਬਣਾਵਾਂਗਾ-
ਮੈਂ ਅਸਿਪਾਨਿਜ ਤਬ ਲਖੌ, ਕਰੋਂ ਐਸ ਯੌ ਕਾਮ।
ਚਿੜੀਅਨ ਬਾਜ ਤੁਰਾਯੇ ਹੌਂ, ਸੱਸੇ ਕਰੋਂ ਸਿੰਘ ਸਾਮ।
ਇਸੇ ਲਈ ਕਵੀ ਸੈਨਾਪਤਿ 'ਸ੍ਰੀ ਗੁਰ ਸੋਭਾ' ਵਿਚ ਲਿਖਦਾ ਹੈ-
ਅਸੁਰ ਸੰਘਾਰਬੇ ਕੋ, ਦੁਰਜਨ ਕੇ ਮਾਰਬੇ ਕੋ
ਸੰਕਟ ਨਿਵਾਰਬੇ ਕੋ ਖਾਲਸਾ ਬਨਾਯੋ ਹੈ।
(ਅਧਿ: ਪੰਜਵਾਂ)
ਜਦੋਂ ਕੋਈ ਸਿੱਖ ਅੰਮ੍ਰਿਤ ਛਕ ਲੈਂਦਾ ਹੈ ਤਾਂ ਉਸ ਦੇ ਸਾਰੇ ਪੁਰਾਣੇ ਕਰਮ ਨਾਸ ਹੋ ਜਾਂਦੇ ਹਨ-
ਧਰਮ ਨਾਸ, ਕੁਲ ਨਾਸ, ਕਰਮ ਨਾਸ, ਭਰਮ ਨਾਸ ਤੇ ਸ੍ਰਮ ਨਾਸ;
ਅਤੇ ਉਹ ਗੁਰੂ-ਸਰੂਪ ਖਾਲਸਾ ਬਣ ਜਾਂਦਾ ਹੈ।
ਅਹਿਮਦ ਸ਼ਾਹ ਬਟਾਲੀਆ ਅਤੇ ਬੂਟੇ ਸ਼ਾਹ ਨੇ ਕ੍ਰਮਵਾਰ ਆਪਣੀਆਂ ਪੁਸਤਕਾਂ 'ਤਵਾਰੀਖੇ-ਹਿੰਦ' ਅਤੇ 'ਤਵਾਰੀਖੇ ਪੰਜਾਬ' ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਭਾਸ਼ਨ ਦਾ ਸਾਰ ਵੀ ਲਿਖਿਆ ਹੈ, ਜੋ ਗੁਰੂ ਜੀ ਨੇ 1699 ਦੀ ਵਿਸਾਖੀ ਨੂੰ ਭਰੇ ਦੀਵਾਨ ਵਿਚ ਦਿੱਤਾ ਸੀ। ਗੁਰੂ ਜੀ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ, 'ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਕ ਰਾਹ 'ਤੇ ਚੱਲੋ ਅਤੇ ਇਕ ਧਰਮ ਅਪਣਾਓ। ਵੱਖ-ਵੱਖ ਜਾਤਾਂ ਦੇ ਵਿਖੇਵੇਂ ਮਿਟਾ ਦਿਓ। ਹਿੰਦੂਆਂ ਦੀਆਂ ਚਾਰ ਜਾਤਾਂ, ਜਿਨ੍ਹਾਂ ਦਾ ਵਰਨਣ ਸ਼ਾਸਤਰਾਂ ਵਿਚ ਆਇਆ ਹੈ, ਮੁੱਢ ਤੋਂ ਮੁਕਾ ਦਿਓ ਅਤੇ ਇਕ-ਦੂਜੇ ਨਾਲੋਂ ਆਪਣੇ-ਆਪ ਨੂੰ ਵੱਡਾ ਨਾ ਸਮਝੋ। ਪੁਰਾਣੇ ਧਾਰਮਿਕ ਗ੍ਰੰਥਾਂ ਉੱਤੇ ਵਿਸ਼ਵਾਸ ਨਾ ਰੱਖੋ। ਕੋਈ ਵੀ ਗੰਗਾ ਆਦਿ ਵੱਲ ਧਿਆਨ ਨਾ ਦੇਵੇ। ਧਾਰਮਿਕ ਅਸਥਾਨਾਂ ਉੱਤੇ ਯਾਤਰਾ ਕਰਨਾ ਵਿਅਰਥ ਹੈ।... ਸਿਰਫ਼ ਗੁਰੂ ਨਾਨਕ ਤੇ ਬਾਕੀ ਗੁਰੂਆਂ ਉੱਤੇ ਵਿਸ਼ਵਾਸ ਲਿਆਓ। ਸਾਰੀਆਂ ਜਾਤਾਂ ਇਕ ਬਾਟੇ ਵਿਚੋਂ ਅੰਮ੍ਰਿਤ ਛਕ ਕੇ ਇਕ-ਦੂਜੇ ਲਈ ਪਿਆਰ ਪੈਦਾ ਕਰਕੇ ਨਫ਼ਰਤ ਨੂੰ ਦੂਰ ਕਰੋ।'
ਗੁਰ ਬਿਲਾਸ ਵਿਚ ਭਾਈ ਕੋਇਰ ਸਿੰਘ ਨੇ ਦਸਮ ਪਾਤਸ਼ਾਹ ਦਾ ਇਕ ਵਿਚਾਰ ਦਰਜ ਕੀਤਾ ਹੈ : ਜੇ ਬਾਜ ਚਿੜੀ ਨੂੰ ਮਾਰੇ ਤਾਂ ਇਹ ਕੋਈ ਵਡਿਆਈ ਜਾਂ ਪ੍ਰਭਤਾ ਦੀ ਗੱਲ ਨਹੀਂ ਹੈ। ਵਡਿਆਈ ਇਸ ਗੱਲ ਵਿਚ ਹੈ ਕਿ ਚਿੜੀਆਂ ਬਾਜ਼ਾਂ ਨੂੰ ਮਾਰਨ-
ਬਾਜ ਚਿੜੀ ਕਹੁ ਮਾਰ ਹੈ ਏ ਪ੍ਰਭਤਾ ਕਛੁ ਨਾਹ।
ਤਾਤੇ ਕਾਲ ਕੀਓ ਇਹੋ ਬਾਜ ਹਨੈ ਚਿੜੀਆਹ।
(ਅਧਿ: ਨੌਵਾਂ)
ਗੁਰੂ ਗੋਬਿੰਦ ਸਿੰਘ ਜੀ ਦੀ ਯੁੱਗ-ਪਰਿਵਰਤਨ ਦੀ ਲਲਕਾਰ ਇਨ੍ਹਾਂ ਪੰਗਤੀਆਂ ਵਿਚ ਸਮੋਈ ਹੋਈ ਹੈ-
ਚਿੜੀਆਂ ਤੋਂ ਮੈਂ ਬਾਜ ਤੁੜਾਊਂ।
ਗਿਦੜਾਂ ਤੋਂ ਮੈਂ ਸ਼ੇਰ ਬਣਾਊਂ।
ਸਵਾ ਲਾਖ ਸੇ ਏਕ ਲੜਾਊਂ।
ਤਬੈ ਗੋਬਿੰਦ ਸਿੰਘ ਨਾਮ ਕਹਾਊਂ।
ਦਸਮ ਪਾਤਸ਼ਾਹ ਨੇ ਜੋ ਕਿਹਾ ਸੋ ਕਰ ਵਿਖਾਇਆ। ਚਮਕੌਰ ਦੀ ਜੰਗ ਵਿਚ ਗੁਰੂ ਜੀ ਦੇ 40 ਸਿੱਖਾਂ ਨੇ ਮੁਗਲਾਂ-ਪਹਾੜੀਆਂ ਦੀ ਅਣਗਿਣਤ ਫੌਜ ਦਾ ਡਟ ਕੇ ਮੁਕਾਬਲਾ ਕੀਤਾ। ਮੁਕਤਸਰ ਦੀ ਜੰਗ ਵਿਚ 40 ਮਝੈਲ ਸਿੱਖਾਂ ਸਮੇਤ ਗੁਰੂ ਜੀ ਦੀ ਦੋ-ਢਾਈ ਹਜ਼ਾਰ ਫੌਜ ਨੇ ਵਜ਼ੀਰ ਖਾਨ ਦੀ 20,000 ਫੌਜ ਨੂੰ ਬੁਰੀ ਤਰ੍ਹਾਂ ਹਰਾਇਆ।
ਇਕ ਵਾਰ ਕੁਝ ਸੈਨਿਕ ਸਿੱਖਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ, 'ਸੱਚੇ ਪਾਤਸ਼ਾਹ ਜੀਓ, ਜਦੋਂ ਮੁਗਲ ਕਿਤੇ ਹਮਲਾ ਕਰਦੇ ਹਨ ਤਾਂ ਇਸਤਰੀਆਂ ਨੂੰ ਫੜ ਕੇ ਲੈ ਜਾਂਦੇ ਹਨ। ਸਾਨੂੰ ਵੀ ਆਗਿਆ ਦਿਓ ਕਿ ਅਸੀਂ ਵੀ ਵੈਰੀਆਂ ਦੀਆਂ ਔਰਤਾਂ ਨੂੰ ਚੁੱਕ ਲਿਆਇਆ ਕਰੀਏ।' ਸੂਰਜ ਪ੍ਰਕਾਸ਼ ਵਿਚ ਗੁਰੂ ਜੀ ਦਾ ਉੱਤਰ ਇੰਜ ਲਿਖਿਆ ਹੈ : 'ਨਹੀਂ ਸਿੰਘੋ, ਅਸੀਂ ਪੰਥ ਦਾ ਚਰਿੱਤਰ ਉੱਚਾ ਤੇ ਸੁੱਚਾ ਰੱਖਣਾ ਹੈ। ਇਸ ਤਰ੍ਹਾਂ ਦੀ ਦੁਰਗਤ ਵਿਚ ਗਰਕ ਨਹੀਂ ਕਰਨਾ।'
ਸੁਨ ਸਤਿਗੁਰ ਬੋਲੇ ਤਿਸ ਬੇਰੇ।
ਹਮ ਲੇ ਜਾਨੋ ਪੰਥ ਉਚੇਰੇ।
ਨਹੀਂ ਅਧਗਤਿ ਬਿਖੈ ਪੁਚਾਵੈਂ।
ਯਾਂ ਤੇ ਕਲ ਮਲ ਕਰਨ ਹਟਾਵੈਂ।
ਦਸਮ ਪਾਤਸ਼ਾਹ ਦੇ ਉਦੇਸ਼, ਆਦਰਸ਼ ਅਤੇ ਉਪਦੇਸ਼ ਲਾਸਾਨੀ ਹਨ। ਪਰ ਦੁੱਖ ਦੀ ਗੱਲ ਹੈ ਕਿ ਅਜੋਕਾ ਖਾਲਸਾ ਸਭ ਕੁਝ ਜਾਣਦਾ ਹੋਇਆ ਵੀ ਗੁਰੂ-ਮਾਰਗ ਤੋਂ ਭਟਕ ਗਿਆ ਹੈ। ਗੁਰੂ ਜੀ ਨੇ ਕੁੜੀਮਾਰ ਤੇ ਨੜੀਮਾਰ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ ਸੀ। ਅੱਜ ਭਰੂਣ-ਹੱਤਿਆ ਸਭ ਤੋਂ ਵੱਧ ਸਿੱਖਾਂ ਵਿਚ ਹੀ ਹੋ ਰਹੀ ਹੈ। ਪਤਿਤਪੁਣੇ ਦੀ ਲਹਿਰ ਨੇ ਸਿੱਖ ਨੌਜਵਾਨਾਂ ਨੂੰ ਬੇਪਛਾਣ ਤੇ ਬੇਸ਼ਕਲ ਬਣਾ ਦਿੱਤਾ ਹੈ। ਸਾਡਾ ਧਰਮ ਅਤੇ ਰਾਜਨੀਤੀ ਅੱਧੋਗਤੀ ਵਿਚ ਹਨ। ਗੁਰੂ ਜੀ ਨੇ ਸਿੱਖੀ ਨੂੰ ਸੁਰਜੀਤ ਰੱਖਣ ਲਈ ਆਪਣਾ ਘਰ-ਘਾਟ ਤੇ ਪਰਿਵਾਰ ਵਾਰ ਦਿੱਤਾ। ਪਰ ਅੱਜ ਸਿੱਖ-ਪੰਥ ਬੇਪੰਥ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੁੱਲ ਗਿਆ ਹੈ। ਕੇਵਲ ਨਾਮ ਯਾਦ ਰੱਖਣਾ ਹੀ ਸਿੱਖੀ ਨਹੀਂ ਹੈ, ਗੁਰੂ ਦੇ ਆਦੇਸ਼ਾਂ, ਉਦੇਸ਼ਾਂ ਤੇ ਉਪਦੇਸ਼ਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ।

ਨਵੀਂ ਿਕਤਾਬ - ਪੜਨ ਲਈ ਅਨਮੋਲ

By Rozy singh..........----ਜਨਾਬ ਗੁਰਬਚਨ ਹੁਣਾ ਦੀ ਇਹ ਕਿਤਾਬ ਉਹਨਾਂ ਦੀ ਯੌਰਪ ਅਤੇ ਅਮਰੀਕਾ ਫੇਰੀਆਂ ਦੋਰਾਨ ਮਹਿਸੂਸ ਕੀਤੇ ਪਰਵਾਸ ਹੰਡਾ ਰਹੇ ਪੰਜਾਬੀਆਂ ਨਾਲ ਵਾਪਰ ਰਹੇ ਕਰੂਰ ਸੱਚ ਦਾ ਅਨੂਠਾ ਬਿਰਤਾਂਤ ਹੈ। ਇਸ ਕਿਸਮ ਦਾ ਗਲਪ ਮੈਂ ਪਹਿਲੀ ਵਾਰ ਪੜਿ੍ਆ ਹੈ। ਇਹ ਮੈਨੂੰ ਸਫਰਨਾਮੇ ਵਰਗਾ ਵੀ ਲੱਗਿਆ, ਕਹਾਣੀ ਵਰਗਾ ਵੀ ਤੇ ਨਾਵਲ ਵਰਗਾ ਵੀ। ( ਏਨਾਂ ਮੁੰਡਿਆਂ ਜਲਦੀ ਮਰ ਜਾਣਾ) ਇਕ ਨਵੀਂ ਕਿਸਮ ਦੀ ਸਿਰਜਣਾ ਹੈ।
ਸਾਲਾਂ ਬੱਧੀ ਪਰਵਾਸ ਹੰਡਾਉਣ ਵਾਲੇ ਕੱਚੇ ਅਤੇ ਪੱਕੇ ਬਹੁਤ ਸਾਰੇ ਪੰਜਾਬੀ ਮੁੰਡਿਆਂ ਦੀ ਜ਼ਿੰਦਗੀ ਨਾਲ ਵਾਬਸਤਾ ਇਹ ਕਿਤਾਬ ਮੈਨੂੰ ਬਹੁਤ ਅਨੋਖੀ ਤੇ ਅਨੂਠੀ ਲੱਗੀ।
ਪਰਵਾਸ ਦੋਰਾਨ ਵਾਪਰ ਰਹੀਆਂ ਕਹਾਣੀਆਂ ਜੋ ਆਮ ਜਨ-ਜੀਵਨ ਵਿੱਚ ਭਾਵੇਂ ਅ-ਦਿ੍ਸ਼ ਹਨ ਪਰ ਗੁਰਬਚਨ ਹੁਣਾ ਬਹੁਤ ਹੀ ਡੂੰਘੀ ਖੋਜ਼ ਨਾਲ ਅਜਿਹੇ ਪਾਤਰ ਲੱਭੇ ਜਿਹੜੇ ਆਪਣੇ ਆਪ ਵਿੱਚ ਹੀ ਪੂਰਾ ਨਾਵਲ ਹਨ। ਜਸਵਿੰਦਰ, ਮਿਸਿਜ ਸਿੰਘ, ਪਰਗਟ ਸਿੰਘ, ਪਾਲ ਸਿੰਘ, ਦਰਸਨ ਅਤੇ ਸੀਮਾਂ, ਹਰਮੀਤ ਮਾਵੀ, ਰੀਟਾ, ਦਲੀਪ ਸਿੰਘ ਆਦਿ ਵੱਖ ਵੱਖ ਕਹਾਣੀਆਂ ਦੇ ਇਹ ਪਾਤਰ ਅਜਿਹੀ ਜਿੰਦਗੀ ਜੀਅ ਰਹੇ ਨੇ ਜੋ ਸ਼ਾਇਦ ਸਾਡੇ ਵਰਗੇ ਆਮ ਬੰਦੇ ਜਾਂ ਕਹਿ ਲਵੋ ਜੋ ਆਪਣੇ ਆਪ ਨੂੰ ਜ਼ਿੰਦਗੀ ਦੇ ਸ਼ਾਹ ਅਸਵਾਰ ਸਮਝਦੇ ਨੇ ਮੁਸ਼ਕਲ ਨਾਲ ਚਾਰ ਦਿਨ ਜੀਅ ਸਕਣ।
ਡਾਲਰਾਂ ਦੀ ਚਮਕ ਅਤੇ ਕੰਮ ਦੀ ਹੋੜ ਵਿੱਚ ਰੁੱਝੇ ਇਹਨਾ ਲੋਕਾਂ ਦੇ ਅੰਦਰ ਕੀ ਕੁੱਝ ਟੁੱਟ ਭੱਜ ਰਿਹਾ ਹੁੰਦਾ ਹੈ ਇਸਦਾ ਬਿਆਨ ਇੱਕ ਵੱਖਰੇ ਢੰਗ ਅਤੇ ਵੱਖਰੀ ਭਾਸ਼ਾ ਸ਼ੈਲੀ ਵਿੱਚ ਪਾਤਰਾਂ ਦੇ ਹੀ ਮੂੰਹੋਂ ਗੁਰਬਚਨ ਹੁਣਾ ਨੇ ਜਿਸ ਤਰਾਂ ਪੇਸ਼ ਕੀਤਾ ਹੈ ਉਸ ਦੀ ਸੱਚ-ਮੁੁੱਚ ਤਰੀਫ ਕਰਨੀ ਬਣਦੀ ਹੈ।
ਗੁਰਬਚਨ ਹੁਣਾ ਦਾ ਕਥਨ ਹੈ ਕਿ ਪੱਛਮੀ ਮੁਲਕਾਂ ਵਿੱਚ ਘਰ ਕਿਸੇ ਨੂੰ ਨਹੀਂ ਉਡੀਕਦਾ, ਬੰਦਾ ਘੜੀ ਦੀਆਂ ਸੂਈਆਂ ਵਾਂਗ ਘੁੰਮਦੈ, ਔਰਤ ਮਰਦ , ਮੰਡੀ ਬਜਾਰ 'ਚ ਭਕਾਈ ਕਰੀ ਜਾਂਦੇ ਨੇ,
ਘਰ ਪ੍ਸੰਗਹੀਣ ਹੋ ਜਾਏ ਤਾਂ ਔਰਤ-ਮਰਦ ਨੂੰ ਜੋੜਨ ਲਈ ਇਕੋ ਗੱਲ ਰਹਿੰਦੀ ਹੈ : ਸੈਕਸ। ਬਿੰਨਾ ਭਾਵੁਕ ਸਾਂਝ ਦੇ ਸੈਕਸ ਮੰਡੀ ਦੀ ਵਸਤ ਹੈ। ਸੇਕ ਮੱਠਾ ਪੈ ਜਾਵੇ ਤਾਂ ਦੇਹ ਕੂੜੇ ਦਾ ਹਿੱਸਾ ਬਣ ਜਾਂਦੀ ਹੈ।
ਪੱਛਮੀ ਦੇਸ਼ਾ ਦੀ ਸਭ ਤੋਂ ਵੱਡੀ ਤਰਾਸਦੀ ਤਾਂ ਇਹ ਹੈ ਕਿ ਮਨੁੁੱਖ, ਮਨੁੱਖੀ ਅਵਾਜਾਂ ਨੂੰ ਹੀ ਤਰਸ ਰਹੇ ਨੇ, ਘਰ 'ਚ ਰਮਣੀਕ ਵਸਤਾਂ ਤਾਂ ਹੈਨ ਪਰ ਮਨੁੱਖ ਹੀ ਘਰਾਂ ਚੋਂ ਗਾਇਬ ਹੈ। ਮੌਜੂਦ ਹੋ ਕੇ ਵੀ ਗਾੲਿਬ। ਘਰਾਂ ਅੰਦਰ ਨਾ ਮਨੁੱਖੀ ਅਵਾਜ ਸੁਣਦੀ ਹੈ ਨਾ ਚੁੱਪ, ਤੀਵੀਂ ਮਰਦ ਨਾਤਾਹੀਣਾਂ ਦੀ ਤਰਾਂ ਘਰ ਬਸ ਸੌਣ ਆਉਦੇ ਨੇ ਅਗਲੀ ਸਵੇਰ ਕੰਮ ਤੇ ਲੱਗਣ ਲਈ।
ਇਹ ਕਿਤਾਬ ਪੜ੍ ਕੇ ਮੇਰੇ ਮਨ ਵਿੱਚ ਬਹੁਤ ਉਥਲ-ਪੁਥਲ ਹੋਈ ਹੈ। ਬਹੁਤ ਸਾਰੀਆਂ ਕਹਾਣੀਆਂ ਮੇਰੇ ਜਿਹਨ ਵਿੱਚ ਘੁੰਮਣ ਲੱਗੀਆਂ ਜੋ ਮੇਰੇ ਹੀ ਦੇਸ਼, ਮੇਰੇ ਹੀ ਸ਼ਹਿਰ ਮੇਰੇ ਹੀ ਆਸ ਪਾਸ ਵਾਪਰੀਆਂ ਪਰ ਮੇਰੇ ਜਿਹਨ ਵਿੱਚ ਦਫਨ ਸਨ।
ਮੈਂ ਕੋਸਿਸ਼ ਕਰਾਂਗਾ ਗਲਪ ਲਿਖਣ ਦੇ ਇਸ ਤਰਾਂ ਦੇ ਨਵੇਂ ਢੰਗ ਵਿੱਚ ਉਹਨਾਂ ਕਹਾਣੀਆਂ ਨੂੰ ਢਾਲਣ ਦੀ।
ਮੈਂ ਅਦੀਬ ਜਨਾਬ ਗੁਰਬਚਨ ਹੁਣਾ ਨੂੰ ਇਸ ਕਿਤਾਬ ਲੲੀ ਦਿਲੀ ਮੁਬਾਰਕਬਾਦ ਦਿੰਦਾ ਹਾਂ ਅਤੇ ਪੀਪਲ ਫੋਰਮ ਬਰਗਾੜੀ ਵਾਲੇ ਭਾਜੀ Khushwant Bargari ਦਾ ਵੀ ਤਹਿ ਦਿਲੋਂ ਧੰਨਵਾਦ ਜੋ ਇਸ ਤਰਾਂ ਦਾ ਮਿਆਰੀ ਸਾਹਿਤ ਸਾਨੂੰ ਘਰੇ ਬੈਠਿਆਂ ਹੀ ਭੇਜ ਰਹੇ ਨੇ। (ਰ.ਸ.)