Thursday, 14 April 2016
ਖਾਲਸੇ ਦੇ ਸਥਾਪਨਾ ਦਿਵਸ ਨੰੂ ਸਮਰਪਿਤ ਲੋਕ ਗਾਇਕ ਸੁੱਖਵਿੰਦਰ ਸੁੱਖੀ ਦੀ ਪੇਸ਼ਕਸ਼ - " ਜਨਮ ਿਦਨ ਖਾਲਸੇ ਦਾ "
ਖਾਲਸੇ ਦੇ ਸਥਾਪਨਾ ਦਿਵਸ ਨੰੂ ਸਮਰਪਿਤ ਲੋਕ ਗਾਇਕ ਸੁੱਖਵਿੰਦਰ ਸੁੱਖੀ ਦੀ ਪੇਸ਼ਕਸ਼ - " ਜਨਮ ਿਦਨ ਖਾਲਸੇ ਦਾ "
ਵੀਡੀਓ ਵੇਖਣ ਲਈ ਕਲਿਕ ਕਰੋ
MUST READ BOOK - " The Monk Who Sold His Ferrari - ROBIN SHARMA"
MUST READ BOOK - " The Monk Who Sold His Ferrari - ROBIN SHARMA"
This is a inspiring book written by miraculous writer Mr Robin Sharma who is one of my favourite authors outline the principles of living a life with courage, joy, balance, abundance and satisfaction. A wonderful crafted fable tells the story of a lawyer 's life busy in his successful life but face spiritual imbalance in his personal life and become dissatisfied with his professional success.
How he discovered his lifelong happiness with his new found wisdom through the odyssey of rituals and methodologies of ancient culture which we forgot in today's fast paced lives.
He discovered powerful, wise and meaningful lessons to develop happiness in today's stressful life. This book demonstrate how to cultivate self-discipline , value time as our most important commodity , how to nourish our relationships and how to live our life fully, one day at a time. This is a enchanting tale that will change your life.
" The Monk Who Sold His Ferrari " is a guide to personal development, personal effectiveness and individual happiness. I am recommending this book to my blog readers because it is a gem of wisdom for improving the quality of anyone's li
Wednesday, 13 April 2016
ਨਿਊਜ਼ੀਲੈਂਡ ਪਾਰਲੀਮੈਂਟ 'ਚ ਪਹਿਲੀ ਵਾਰ ਵਿਸਾਖੀ
ਇਕ ਸਰਦਾਰ, ਦੋ ਸਰਦਾਰ ਤੇ ਫਿਰ ਸਰਦਾਰ ਹੀ ਸਰਦਾਰ
ਲੱਗੇ ਜੈਕਾਰੇ, ਹੋਈ ਕਵੀਸ਼ਰੀ, ਖੇਡਿਆ ਗਤਕਾ, ਪਿਆ ਗਿੱਧਾ-ਭੰਗੜਾ, ਰਚਿਆ ਇਤਿਹਾਸ ਤੇ ਅਗਲੇ ਵਰ੍ਹੇ ਲਈ ਫਿਰ ਇਕਰਾਰ
ਆਕਲੈਂਡ-13 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਅਮਰੀਕਾ, ਕੈਨੇਡਾ, ਆਸਟਰੇਲੀਆ ਵਰਗੇ ਵੱਡੇ ਦੇਸ਼ਾਂ ਤੋਂ ਬਾਅਦ ਇਕ ਨਿੱਕੇ ਜਿਹੇ ਦੇਸ਼ ਨਿਊਜ਼ੀਲੈਂਡ ਵਸਦੇ 40 ਕੁ ਹਜ਼ਾਰ ਪੱਕੇ-ਕੱਚੇ ਸਿੱਖਾਂ ਨੇ ਇਤਿਹਾਸ ਲਿਖਣ ਵਾਲੀ ਕਲਮ 'ਚ ਕਦੀ ਸਿਆਹੀ ਨਹੀਂ ਸੁੱਕਣ ਦਿੱਤੀ। ਸਮੇਂ-ਸਮੇਂ ਇਥੇ ਦੀ ਪੁਰਾਣੀ ਅਤੇ ਨਵੀਂ ਪੀੜ੍ਹੀ ਇਤਿਹਾਸਕ ਸਤਰਾਂ ਉਕਰ ਕੇ ਆਪਣੇ ਭਾਈਚਾਰੇ ਦਾ ਨਾਂਅ ਸਰਕਾਰੇ ਦਰਬਾਰੇ ਅਤੇ ਪੂਰੀ ਦੁਨੀਆ ਦੇ ਵਿਚ ਰੌਸ਼ਨ ਕਰ ਰਹੀ ਹੈ। ਨਿਊਜ਼ੀਲੈਂਡ ਦੀ ਧਰਤੀ ਉਤੇ ਪੈਰ ਪਾਇਆਂ ਪੰਜਾਬੀਆਂ ਨੂੰ 125ਵਾਂ ਵਰ੍ਹਾ ਜਾ ਰਿਹਾ ਹੈ ਜਦ ਕਿ ਖਾਲਸਾ ਪੰਥ ਦੇ 317ਵੇਂ ਸਾਜਨਾ ਦਿਵਸ ਨੂੰ ਬੀਤੇ ਕੱਲ੍ਹ ਇਥੇ ਦੀ ਰਾਜਧਾਨੀ ਵਲਿੰਗਟਨ ਵਿਖੇ ਸਥਿਤ ਪਾਰਲੀਮੈਂਟ ਦੀ ਗੋਲ ਗੈਲਰੀ ਵਿਚ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਦੀ ਅਗਵਾਈ ਵਿਚ ਮਨਾਇਆ ਗਿਆ। ਸੱਦਾ ਪੱਤਰ ਅਨੁਸਾਰ ਪਾਰਲੀਮੈਂਟ ਅਮਲੇ ਨੇ ਭਾਵੇਂ 200 ਕੁਰਸੀਆਂ ਸਜਾ ਕੇ ਰੱਖੀਆਂ ਸਨ, ਪਰ ਪਹਿਲਾਂ ਇਕ ਸਰਦਾਰ, ਫਿਰ ਦੋ ਸਰਦਾਰ ਤੇ ਫਿਰ ਸਰਦਾਰ ਹੀ ਸਰਦਾਰ ਜਦੋਂ ਪਾਰਲੀਮੈਂਟ ਅੰਦਰ ਪਹੁੰਚ ਕੁਰਸੀਆਂ ਉਤੇ ਸਜਣੇ ਸ਼ੁਰੂ ਹੋਏ ਤਾਂ ਮਿੰਟੋ-ਮਿੰਟੀ ਸਿਨਮੇ ਦੀ ਤਰ੍ਹਾਂ ਸਾਰੀਆਂ ਕੁਰਸੀਆਂ ਮੱਲੀਆਂ ਗਈਆਂ। ਤਕਰੀਬਨ 300 ਤੋਂ ਉਪਰ ਮਹਿਮਾਨ ਲੋਕ ਗੱਡੀਆਂ ਅਤੇ ਜ਼ਹਾਜਾਂ ਰਾਹੀਂ ਪਹੁੰਚੇ। 20 ਦੇ ਕਰੀਬ ਮੈਂਬਰ ਪਾਰਲੀਮੈਂਟ ਅਤੇ ਪ੍ਰਧਾਨ ਮੰਤਰੀ ਵੀ ਚੰਦ ਮਿੰਟਾਂ ਵਾਸਤੇ ਫੋਟੋ ਸ਼ੈਸ਼ਨ ਕਰਕੇ ਇਸ ਦਿਨ ਨੂੰ ਪ੍ਰਮਾਣਮਿਕਤਾ ਦੇ ਗਏ। ਸ਼ਾਮ 6.30 ਵਜੇ ਸ਼ੁਰੂ ਹੋਏ ਇਸ ਇਤਿਹਾਸਕ ਪ੍ਰੋਗਰਾਮ ਦਾ ਆਗਾਜ਼ ਕੀਵੀ ਪੰਜਾਬੀ ਤੇ ਸੂਹੀ ਪੰਜਾਬੀ ਪੱਗ ਦੇ ਵਿਚ ਐਮ.ਸੀ. ਬਣੇ ਸ. ਨਵਤੇਜ ਸਿੰਘ ਰੰਧਾਵਾ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਗੁਰੂ ਫਤਿਹ ਬੁਲਾਈ ਗਈ ਅਤੇ ਪਾਵਰ ਪੁਆਇੰਟ ਉਤੇ ਬਣੇ ਸਲਾਈਡ ਸ਼ੋਅ ਦੇ ਨਾਲ ਇੰਗਲਿਸ਼ ਦੇ ਵਿਚ ਵਿਸਾਖੀ ਦੇ ਸਾਰੇ ਇਤਿਹਾਸਕ, ਆਰਥਿਕ ਅਤੇ ਸਭਿਆਚਾਰਕ ਪਹਿਲੂਆਂ ਨੂੰ ਲੜੀਵਾਰ ਤਰੀਕੇ ਨਾਲ ਪ੍ਰੋਅ ਕੇ ਕਲਾਕਾਰਾਂ ਦੀਆਂ ਵੰਗਨੀਆਂ ਦੇ ਵਿਚ ਮਿਸ਼ਰਤ ਕੀਤਾ ਗਿਆ।
ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਇਸ ਸਮਾਗਮ ਦੇ ਨਾਲ ਜੋੜਦਿਆਂ ਸਭ ਤੋਂ ਪਹਿਲਾਂ ਤਿੰਨ ਨਿਊਜ਼ੀਲੈਂਡ ਜਨਮੇ ਅਤੇ ਇਕ ਇੰਡੀਆ ਜਨਮੇ ਛੋਟੀ ਉਮਰ ਦੇ ਸਿੱਖ ਬੱਚਿਆਂ ਜਸਕਰਨ ਸਿੰਘ ਬੰਗਾ, ਕਰਮਜੀਤ ਸਿੰਘ, ਕਰਨਵੀਰ ਸਿੰਘ ਅਤੇ ਗੌਰਵਪ੍ਰੀਤ ਸਿੰਘ ਨੇ 'ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ, ਲਾਈਆਂ ਅਰਸ਼ ਉਡਾਰੀਆਂ ਖਾਲਸੇ ਨੇ' ਸਿਰਲੇਖ ਵਾਲੀ ਕਵਿਤਾ ਜਦੋਂ ਗਾਈ ਤਾਂ ਪੂਰਾ ਮਾਹੌਲ ਖਾਲਸਈ ਵਾਤਾਵਰਣ ਵਿਚ ਬਦਲ ਗਿਆ। ਇਸ ਤੋਂ ਤੁਰੰਤ ਬਾਅਦ ਸਿੱਖ ਮਾਰਸ਼ਲ ਆਰਟ ਜਿਸ ਦੀ ਪਹਿਲਾਂ ਆਗਿਆ ਲਈ ਗਈ ਸੀ, ਸਿੱਖ ਨੌਜਵਾਨ ਬੱਚਿਆਂ ਜਿਨ੍ਹਾਂ ਵਿਚ ਅਕਾਲ ਖਾਲਸਾ ਸਿੱਖ ਮਾਰਸ਼ਲ ਆਰਟ ਆਕਲੈਂਡ ਤੋਂ ਹਰਮਨਜੋਤ ਸਿੰਘ ਸੰਧੂ, ਮਨਵੀਰ ਸਿੰਘ, ਪੁਨੀਤ ਸਿੰਘ ਅਤੇ ਸੋਹੇਲ ਸਿੰਘ ਸ਼ਾਮਿਲ ਸਨ, ਨੇ ਬਾਖੂਬੀ ਪੇਸ਼ ਕੀਤਾ। ਹੇਸਟਿੰਗ ਤੋਂ ਆਏ ਗਤਕਾ ਗਰੁੱਪ ਨੇ ਵੀ ਆਪਣੀ ਪੇਸ਼ਕਾਰੀ ਕੀਤੀ। ਧਾਰਮਿਕ ਗੀਤਾਂ ਦੇ ਨਾਲ ਸੰਸਦ ਦੀ ਗੈਲਰੀ ਗੂੰਜਣ ਲੱਗੀ ਸੀ। ਵੋਮੈਨ ਕੇਅਰ ਟ੍ਰਸਟ ਵੱਲੋਂ 'ਗੋਲਡਨ ਗਰਲਜ਼' ਗਰੁੱਪ ਦੀਆਂ ਅਧਖੜ ਅਤੇ ਅੱਲੜ ਉਮਰ ਦੀਆਂ ਬੀਬੀਆਂ ਨੇ ਗਿੱਧੇ ਦੀ ਧਮਾਲ ਪਾਈ। ਗਿੱਧਾ ਕਾਫੀ ਪਸੰਦ ਕੀਤਾ ਗਿਆ ਪਰ ਦੇ ਦੇ ਗੇੜਾ ਥੋੜਾ ਜਿਹਾ ਲੰਬਾ ਚਲ ਗਿਆ। ਅਖੀਰ ਦੇ ਵਿਚ ਕਿੱਕਲੀ ਪੇਸ਼ ਕਰਕੇ ਬੀਬੀਆਂ ਨੇ ਗਰਮੀ ਪੂੰਝੀ ਤੇ ਡਰਿੰਕਾ ਨਾਲ ਪਿਆਸ ਬੁਝਾਈ। ਫਿਊਜ਼ਨ ਗਰੁੱਪ ਵੱਲੋਂ ਭਾਰਤੀ ਨ੍ਰਿਤ ਵੀ ਪੇਸ਼ ਕੀਤਾ ਗਿਆ ਅਤੇ ਬਾਲੀਵੁੱਡ ਗੀਤ-ਸੰਗੀਤ ਵੀ ਹੋਇਆ। ਭੰਗੜੇ ਦੀ ਆਈਟਮ ਪੇਸ਼ ਕੀਤੀ ਗਈ ਪਰ ਬੱਲੇ-ਬੱਲੇ ਤੋਂ ਕਰਵਾਉਣ ਤੋਂ ਥੋੜਾ ਜਿਹਾ ਪਿੱਛੇ ਰਹਿ ਗਿਆ। ਮਿਊਜ਼ਕ ਦਾ ਧੀਮੀ ਗਤੀ ਵਿਚ ਹੋਣਾ ਅਤੇ ਸਟੇਜ ਦਾ ਛੋਟਾ ਹੋਣਾ ਵੀ ਇਕ ਕਾਰਨ ਸੀ।
ਸਰਕਾਰੀ ਮਾਨਤਾ ਦਿੰਦਿਆ ਦੇਸ਼ ਦੇ ਬਹੁਸਭਿਆਚਾਰਕ ਮਾਮਲਿਆਂ ਅਤੇ ਕਮਿਊਨਿਟੀਆਂ ਬਾਰੇ ਮੰਤਰੀ ਸ੍ਰੀ ਪੀਸੇਟਾ ਸੈਮ ਲੋਟੂ-ਲਿੱਗਾ ਨੇ ਬੜੀ ਕੋਸ਼ਿਸ ਕਰਕੇ ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਅਤੇ ਪੰਜਾਬੀਆਂ ਦੀ ਗਿਣਤੀ ਦਾ ਸੰਕੇਤ ਅਤੇ ਮਹੱਤਤਾ ਦਾ ਜ਼ਿਕਰ ਕਰਦਿਆਂ ਸੰਖੇਪ ਭਾਸ਼ਣ ਸ. ਬਖਸ਼ੀ ਜੀ ਕਾਰਗੁਜ਼ਾਰੀ ਨੂੰ ਵਧੀਆ ਤਰੀਕੇ ਨਾਲ ਮਾਨਤਾ ਦਿੱਤੀ। ਉਨ੍ਹਾਂ ਵਿਸਾਖੀ ਇਤਿਹਾਸ ਬਾਰੇ ਵੀ ਪੜ੍ਹਿਆ ਹੋਇਆ ਸੀ ਅਤੇ ਇਸ ਨੂੰ ਹਰੇਕ ਸਾਲ ਇਸੇ ਤਰ੍ਹਾਂ ਮਨਾਉਣ ਦੀ ਵੀ ਸਹਿਮਤੀ ਦਿੱਤੀ। ਇਸ ਤੋਂ ਬਾਅਦ ਪਹਿਲੇ ਭਾਰਤੀ ਸਿੱਖ ਸੰਸਦ ਮੈਂਬਰ ਸ. ਬਖਸ਼ੀ ਜੀ ਨੇ ਸਭ ਤੋਂ ਪਹਿਲਾਂ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਦਾ ਸਵਾਗਤ ਕੀਤਾ ਜਿਹੜੇ ਆਪਣੀ ਜਰੂਰੀ ਮੀਟਿੰਗ ਛੱਡ ਕੇ 15 ਕੁ ਮਿੰਟ ਦੇ ਲਈ ਮਿਕਸ ਐਂਡ ਮਿੰਗਲ ਦੇ ਲਈ ਪਹੁੰਚੇ ਅਤੇ ਤਸਵੀਰਾਂ ਖਿਚਵਾਈਆਂ। ਤਸਵੀਰਾਂ ਖਿਚਵਾਉਣ ਵਾਲੇ ਕੁਰਸੀਆਂ ਤੋਂ ਉਠ ਮਿੰਟੋ-ਮਿੰਟੀ ਪ੍ਰਧਾਨ ਮੰਤਰੀ ਦੁਆਲੇ ਘੇਰਾ ਪਾ ਗਏ। ਇਸ ਤੋਂ ਬਾਅਦ ਸ. ਬਖਸ਼ੀ ਨੇ ਏਥਨਕ ਮੰਤਰੀ ਸਾਹਿਬ ਅਤੇ ਆਏ ਹੋਰ 20 ਦੇ ਕਰੀਬ ਸੰਸਦ ਮੈਂਬਰਾਂ ਅਤੇ ਮੰਤਰੀ ਸਾਹਿਬਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਪਣਾ ਭਾਸ਼ਣ ਪੰਜਾਬੀ ਦੇ ਵਿਚ ਤਬਦੀਲ ਕਰਦਿਆਂ ਸਾਰਿਆਂ ਨੂੰ ਫਤਿਬ ਬੁਲਾਈ ਦੂਰੋਂ ਨੇੜਿਓ ਆਏ ਸਾਰੇ ਭਾਈਚਾਰੇ ਦਾ ਧੰਨਵਾਦ ਕੀਤਾ। ਲਗਪਗ ਪੌਣੇ ਦੋ ਘੰਟੇ ਚੱਲੇ ਇਸ ਵਿਸਾਖੀ ਸਮਾਗਮ ਦੇ ਵਿਚ ਇੰਝ ਜਾਪ ਰਿਹਾ ਸੀ ਜਿਵੇਂ ਸਿੱਖ ਭਾਈਚਾਰੇ ਦੇ ਲੋਕ ਆਪਣੇ ਹੀ ਦੇਸ਼ ਦੇ ਵਿਚ ਇਹ ਇਤਿਹਾਸਕ ਦਿਵਸ ਪੂਰੀ ਆਜ਼ਾਦੀ ਦੇ ਨਾਲ ਮਨਾ ਰਹੇ ਹੋਣ। ਸਾਰਿਆਂ ਦੇ ਚਿਹਰਿਆਂ ਦੇ ਉਤੇ ਤਾਂ ਪੂਰੀ ਖੁਸ਼ੀ ਨਜ਼ਰ ਆ ਰਹੀ ਸੀ, ਪਰ ਕਈਆਂ ਦੇ ਹਾਵ-ਭਾਵ ਥੋੜੇ ਬਿਖਰੇ ਹੋਏ ਵੀ ਨਜ਼ਰ ਆ ਰਹੇ ਸਨ।
ਆਕਲੈਂਡ ਤੋਂ ਵਿਸ਼ੇਸ਼ ਤੌਰ 'ਤੇ ਸ. ਖੜਗ ਸਿੰਘ, ਸ. ਜਗਜੀਤ ਸਿੰਘ ਕੰਗ, ਭਾਈ ਸਰਵਣ ਸਿੰਘ, ਸ. ਅਮਰਿੰਦਰ ਸਿੰਘ ਸੰਧੂ, ਸ. ਪਰਵਿੰਦਰ ਸਿੰਘ ਸੰਧੂ, ਸ. ਲਖਵੀਰ ਸਿੰਘ ਢੀਂਡਸਾ, ਸ. ਬਿਕਰਮਜੀਤ ਸਿੰਘ ਮਟਰਾਂ, ਜੁਗਰਾਜ ਮਾਨ, ਨਰਿੰਦਰ ਸਿੰਗਲਾ, ਨਵਤੇਜ ਰੰਧਾਵਾ, ਹਰਜਿੰਦਰ ਬਸਿਆਲਾ (ਪੰਜਾਬੀ ਜਾਗਰਣ) ਹਰਪਾਲ ਸਿੰਘ ਪਾਲ, ਗੁਰਦੀਪ ਸਿੰਘ, ਹਰਦੀਪ ਸਿੰਘ ਨੀਟੂ, ਬੌਬੀ ਸਪਰਾ, ਮਨਜੀਤ ਸਿੰਘ ਚਾਵਲਾ, ਸ. ਲਖਵਿੰਦਰ ਸਿੰਘ ਨੰਦਾ, ਸ. ਜਸਮੀਤ ਸਿੰਘ ਬਾਜਵਾ, ਗੁਰਪਾਲ ਸਿੰਘ ਜੰਮੂ, ਹਰਿੰਦਰ ਸਿੰਘ, ਰਮਨਦੀਪ ਸਿੰਘ, ਗਗਨਦੀਪ ਸਿੰਘ, ਸ. ਕੁਲਦੀਪ ਸਿੰਘ ਅਰੋੜਾ, ਸਤਿੰਦਰ ਸਿੰਘ ਚੌਹਾਨ, ਵੋਮੈਨ ਕੇਅਰ ਟ੍ਰਸਟ ਤੋਂ ਮੈਡਮ ਬਲਜੀਤ ਕੌਰ, ਸ. ਹਰਜੀਤ ਸਿੰਘ, ਸ੍ਰੀਮਤੀ ਕੈਲ ਕੌਰ, ਹਰਸ਼ਦ ਪਟੇਲ, ਭਵਦੀਪ ਸਿੰਘ ਢਿੱਲੋਂ, ਬ੍ਰਿਜੇਸ਼ ਸੇਠੀ, ਰਾਜੀਵ ਬਾਜਵਾ ਸਾਊਥ ਵਾਇਕਾਟੋ, ਟੌਰੰਗਾ ਤੋਂ ਸ. ਪੂਰਨ ਸਿੰਘ ਬੰਗਾ, ਭਾਈ ਮਲਕੀਤ ਸਿੰਘ ਸੁੱਜੋਂ, ਦਲਜੀਤ ਸਿੰਘ ਸੋਨੀ, ਦਲਜੀਤ ਸਿੰਘ ਭੁੰਗਰਨੀ, ਹਮਿਲਟਨ ਤੋਂ ਸ. ਹਰਜੀਤ ਸਿੰਘ ਜੀਤਾ, ਚਰਨਜੀਤ ਸਿੰਘ ਢਿੱਲੋਂ, ਜੁਝਾਰ ਸਿੰਘ ਰੰਧਾਵਾ, ਰੁਪਿੰਦਰ ਸਿੰਘ ਵਿਰਕ, ਦਲਬੀਰ ਸਿੰਘ ਮੁੰਡੀ,ਨਿਊਜ਼ੀਲੈਂਡ ਪੁਲਿਸ ਤੋਂ ਸ੍ਰੀ ਰਾਕੇਸ਼ ਨਾਇਡੂ, ਮੰਦੀਪ ਕੌਰ ਅਤੇ ਗੁਰਪ੍ਰੀਤ ਸਿੰਘ ਅਰੋੜਾ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਵਲਿੰਗਟਨ ਤੋਂ ਸ. ਮਲਕੀਤ ਸਿੰਘ ਮਾਣਕ, ਸ੍ਰੀਮਤੀ ਮਾਣਕ, ਸੁਖਪਾਲ ਸਿੰਘ ਪਹੁੰਚੇ ਸਨ। ਕ੍ਰਾਈਸਟਟਰਚ ਤੋਂ ਹਰਜੀਤ ਸਿੰਘ ਗੁਲਾਟੀ ਆਏ ਸਨ। ਦੋ ਹੋਰ ਭਾਰਤੀ ਸੰਸਦ ਮੈਂਬਰ ਸ੍ਰੀਮਤੀ ਪਰਮਜੀਤ ਕੌਰ ਪਰਮਾਰ ਤੇ ਸਾਂਸਦ ਸ੍ਰੀ ਮਹੇਸ਼ ਬਿੰਦਰਾ ਵੀ ਹਾਜ਼ਿਰ ਰਹੇ। ਭਾਰਤੀ ਹਾਈ ਕਮਿਸ਼ਨ ਤੋਂ ਕਮਿਸ਼ਨਰ ਦੀ ਹਾਜ਼ਰੀ ਲਗਵਾਉਣ ਸ੍ਰੀ ਸੰਦੀਪ ਸੂਦ ਪਹੁੰਚੇ ਹੋਏ ਸਨ। ਹੇਸਟਿੰਗਜ਼ ਤੋਂ ਸ. ਹਰਦੀਪ ਸਿੰਘ ਖਾਲਸਾ ਤੇ ਚਰਨਜੀਤ ਸਿੰਘ ਪਹੁੰਚੇ ਸਨ। ਵਾਪਸੀ ਉਤੇ ਆਕਲੈਂਡ ਪਹੁੰਚਣ ਲਈ ਲਏ ਗਏ ਜ਼ਹਾਜ ਵਿਚ ਵਿਸ਼ੇਸ਼ ਤੌਰ 'ਤੇ ਵਿਸਾਖੀ ਦੀ ਵਧਾਈ ਸਾਰੀਆਂ ਸਵਾਰੀਆਂ ਨਾਲ ਮੈਨੇਜਰ ਵੱਲੋਂ ਸ਼ੇਅਰ ਕੀਤੀ ਗਈ।
ਸਮਾਗਮ ਦੇ ਅੰਤ ਵਿਚ ਜਿੱਥੇ ਜੈਕਾਰੇ ਗੂੰਜਾਏ ਗਏ ਉਥੇ ਨਾਵਲਟੀ ਸਵੀਟਸ ਵੱਲੋਂ ਤਿਆਰ ਬੇਸਨ ਦੇ ਲੱਡੂਆਂ ਦੇ ਡੱਬੇ ਵੀ ਸਾਰਿਆਂ ਨੂੰ ਵੰਡੇ ਗਏ। ਅੰਤ ਇਹ ਵਿਸਾਖੀ ਸਮਾਗਮ ਅਗਲੇ ਸਾਲ ਫਿਰ ਮਨਾਏ ਜਾਣ ਦੇ ਇਕਰਾਰ ਨਾਲ ਇਤਿਹਾਸ ਸਿਰਜਦਾ ਹੋਇਆ ਸਿੱਖ ਡਾਇਰੀ ਦਾ ਇਕ ਹੋਰ ਪੰਨਾ ਸ਼ਿੰਗਾਰ ਗਿਆ।
ਨਿਊਜ਼ੀਲੈਂਡ ਦੀ ਪਾਰਲੀਮੈਂਟ ਦੇ ਵਿਚ ਪਹਿਲੀ ਵਾਰ ਮਨਾਈ ਗਈ ਵਿਸਾਖੀ ਮੌਕੇ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ, ਸਾਂਸਦ ਸ. ਬਖਸ਼ੀ, ਏਥਨਿਕ ਮੰਤਰੀ ਸ੍ਰੀ ਪੀਸੇਟਾ ਨਾਲ ਬੈਠਾ ਹੈ ਭਾਰਤੀ ਭਾਈਚਾਰਾ। ਹੇਠਾਂ ਕਵੀਸ਼ਰੀ ਪੇਸ਼ ਕਰਨ ਵਾਲੇ ਬੱਚੇ ਮੰਤਰੀ ਸ੍ਰਾ ਸਾਇਮਨ ਬ੍ਰਿਜੇਸ਼ ਨਾਲ, 'ਗੋਲਡਨ ਗਰਲਜ਼' ਗਰੁੱਪ ਦੀਆਂ ਬੀਬੀਆਂ ਗਿੱਧਾ, (ਸਭ ਤੋਂ ਹੇਠਾਂ) ਖੁਸ਼ੀ ਦੇ ਵਿਚ ਇਕ ਸਾਂਝੀ ਤਸਵੀਰ ਅਤੇ ਗਤਕੇ ਵਾਲੇ ਬੱਚੇ ਇਕ ਤਸਵੀਰ ਖਿਚਵਾਉਂਦੇ ਹੋਏ। ਤਸਵੀਰਾਂ: ਹਰਜਿੰਦਰ ਸਿੰਘ ਬਸਿਆਲਾ। ਤਸਵੀਰਾਂ: ਹਰਜਿੰਦਰ ਸਿੰਘ ਬਸਿਆਲਾ। Courtesy ...Punjab Spectrum
Tuesday, 12 April 2016
ਿਵਸਾਖੀ
ਭਾਈ ਜੈਤਾ ਜਦੋਂ ਦਿੱਲੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਤਾਂ ਬਾਲ ਗੁਰੂ, ਗੁਰੂ ਗੋਬਿੰਦ ਰਾਏ ਜੀ ਨੇ ਪੁੱਛਿਆ, 'ਭਾਈ ਜੈਤਾ, ਜਦੋਂ ਜਲਾਦ ਦੀ ਤਿੱਖੀ ਤਲਵਾਰ ਨੇ ਪਿਤਾ ਗੁਰੂ ਜੀ ਦਾ ਸੀਸ ਧੜ ਤੋਂ ਅਲੱਗ ਕੀਤਾ ਹੋਏਗਾ, ਤਾਂ ਦਿੱਲੀ ਦੇ ਸਿੱਖ ਤਾਂ ਬਹੁਤ ਰੋਹ ਵਿਚ ਆ ਗਏ ਹੋਣਗੇ?' ਭਾਈ ਜੈਤਾ ਕਹਿੰਦਾ, 'ਨਹੀਂ ਮਹਾਰਾਜ, ਕੋਈ ਸਿੱਖ ਰੋਹ ਵਿਚ ਨਹੀਂ ਆਇਆ। ਆਮ ਲੋਕਾਂ ਦੀ ਭੀੜ ਵਿਚ ਰਲ ਕੇ ਸਾਰੇ ਸਿੱਖ ਇਧਰ-ਉਧਰ ਖਿਸਕ ਗਏ।'
ਭਾਈ ਜੈਤੇ ਦਾ ਜਵਾਬ ਸੁਣ ਕੇ ਗੁਰੂ ਗੋਬਿੰਦ ਰਾਏ ਸੋਚਾਂ ਵਿਚ ਪੈ ਗਏ। ਕੁਝ ਦੇਰ ਚੁੱਪ ਰਹਿ ਕੇ ਬੱਦਲ ਵਾਂਗ ਗਰਜ ਕੇ ਬੋਲੇ, 'ਹੁਣ ਮੈਂ ਅਜਿਹੇ ਸਿੱਖ ਪੈਦਾ ਕਰਾਂਗਾ ਕਿ ਜੇ ਹਜ਼ਾਰਾਂ ਦੀ ਭੀੜ ਵਿਚ ਇਕ ਸਿੱਖ ਵੀ ਖੜ੍ਹਾ ਹੋਵੇਗਾ ਤਾਂ ਵੱਖਰਾ ਹੀ ਪਛਾਣਿਆ ਜਾਏਗਾ। ਕਿਸੇ ਵਿਚ ਰਲਾਇਆਂ ਵੀ ਨਹੀਂ ਰਲੇਗਾ।' 'ਸੂਰਜ ਪ੍ਰਕਾਸ਼' ਵਿਚ ਭਾਈ ਸੰਤੋਖ ਸਿੰਘ ਲਿਖਦੇ ਹਨ-
ਸ੍ਰੀ ਗੋਬਿੰਦ ਸਿੰਘ ਸੁਣ ਕਰ ਐਸੇ। ਗਰਜਤ ਬੋਲੇ ਜਲਧਰ ਜੈਸੇ।
ਇਸ ਬਿਧਿ ਕੋ ਅਬ ਪੰਥ ਬਨਾਵੋਂ। ਸਕਲ ਜਗਤ ਮਹਿ ਬਹੁ ਬਿਦਤਾਵੋਂ।
ਲਾਖਹੁੰ ਜਗ ਕੇ ਨਰ ਇਕ ਥਾਇ। ਤਿਨ ਮਹਿ ਮਿਲੇ ਏਕ ਸਿਖ ਜਾਇ।
ਸਭ ਮਹਿ ਪ੍ਰਥਕ ਪਛਾਨਯੋ ਪਰੈ। ਰਲੇ ਨ ਕਿਯੂੰਹੂੰ ਕੈਸਿਹੁੰ ਕਰੈ।
ਐਸੇ ਸਿੱਖ ਦੀ ਸਿਰਜਣਾ ਕਰਨ ਲਈ ਦਸਮ ਪਾਤਸ਼ਾਹ 24 ਸਾਲ ਸੋਚਦੇ ਰਹੇ। ਨਾਲ ਦੀ ਨਾਲ ਆਪਣੀ ਕਲਪਨਾ ਦਾ ਸਿੱਖ ਸਜਾਉਣ ਲਈ ਸਿੱਖਾਂ ਨੂੰ ਸਿਖਲਾਈ ਵੀ ਦਿੰਦੇ ਰਹੇ। ਭੰਗਾਣੀ ਤੇ ਨਦੌਣ ਦੇ ਯੁੱਧ ਹੋਏ। ਗੁਲੇਰ ਦੀ ਜੰਗ (ਹੁਸੈਨੀ ਯੁੱਧ) ਵਿਚ ਮੁਗਲਾਂ ਨਾਲ ਵੀ ਟਾਕਰਾ ਹੋਇਆ। ਆਖਰ 1699 ਈ: ਦੀ ਵਿਸਾਖੀ ਨੂੰ ਉਹ ਦਿਨ ਆ ਗਿਆ, ਜਿਸ ਦਿਨ ਦਸਮ ਪਾਤਸ਼ਾਹ ਨੇ ਆਪਣੀ ਕਲਪਨਾ ਦੇ ਸਿੱਖ ਨੂੰ ਸਾਕਾਰ ਕਰਨਾ ਸੀ। ਸਤਲੁਜ ਦੇ ਕਿਨਾਰੇ ਕੇਸਗੜ੍ਹ ਸਾਹਿਬ ਦੀ ਟਿੱਬੀ ਉੱਤੇ ਪੰਜਾਬ, ਹਿੰਦੁਸਤਾਨ ਤੇ ਕਾਬਲ ਗਜ਼ਨੀ ਦੇ ਸਿੱਖਾਂ ਦਾ ਭਾਰੀ ਇਕੱਠ ਹੋਇਆ। ਹਰ ਪਾਸੇ ਸਿੱਖ ਸੰਗਤਾਂ ਦਾ ਹੜ੍ਹ ਆਇਆ ਹੋਇਆ ਸੀ। 'ਸ੍ਰੀ ਗੁਰ ਸੋਭਾ' (1711 ਈ:) ਵਿਚ ਕਵੀ ਸੈਨਾਪਤਿ ਲਿਖਦੇ ਹਨ-
ਸਬ ਸਮੂਹ ਸੰਗਤਿ ਮਿਲੀ ਸੁਭ ਸਤਿਲੁਜ ਕੇ ਤੀਰ।
ਕੇਤਕ ਸੁਨ ਭਏ ਖਾਲਸਾ ਕੇਤਕ ਭਏ ਅਧੀਰ।
ਖਾਲਸਾ ਸਿਰਜਣਾ ਭਾਰਤੀ ਇਤਿਹਾਸ ਦੀ ਇਕ ਵਿਲੱਖਣ ਘਟਨਾ ਸੀ। ਕੁਝ ਹੀ ਦਿਨਾਂ ਵਿਚ 80,000 ਸਿੱਖਾਂ ਨੇ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਰਾਏ ਆਪ ਵੀ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਸਜ ਗਏ। ਕੁਝ ਗਿਣਤੀ ਦੇ ਸ਼ੰਕਾਵਾਦੀ ਸਿੱਖਾਂ ਦੀ ਅਧੀਰਤਾ ਦਾ ਵੱਡਾ ਕਾਰਨ ਇਹ ਸੀ ਕਿ ਅੰਮ੍ਰਿਤ ਦੇ ਸਿਧਾਂਤ ਨੇ ਪੁਰਾਤਨ ਕਰਮਕਾਂਡਾਂ ਦੇ ਜਾਲ ਨੂੰ ਤੋੜ ਕੇ ਭਾਰਤੀ ਸਮਾਜ ਦੇ ਚਹੁੰ ਵਰਨਾਂ ਨੂੰ ਇਕ ਵਰਨ ਵਿਚ ਪਰੋ ਦਿੱਤਾ ਸੀ। ਗੁਰਮਤਿ 'ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥' ਦੇ ਸਿਧਾਂਤ ਦੀ ਧਾਰਨੀ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ-
ਜਾਤਿ ਬਰਨ ਕੁਲ ਸਹਸਾ ਚੂਕਾ
ਗੁਰਮਤਿ ਸਬਦਿ ਬੀਚਾਰੀ॥ (ਅੰਗ 1198)
ਪੰਚਮ ਪਾਤਸ਼ਾਹ ਦਾ ਫ਼ਰਮਾਨ ਹੈ-
ਖਤ੍ਰੀ ਬ੍ਰਾਹਮਣ ਸੂਦ ਵੈਸ
ਉਪਦੇਸੁ ਚਹੁ ਵਰਨਾ ਕਉ ਸਾਝਾ॥ (ਅੰਗ 747)
1699 ਦੀ ਵਿਸਾਖੀ ਦੇ ਦੀਵਾਨ ਵਿਚ ਅਖੌਤੀ ਨਿਮਨ ਜਾਤੀਆਂ ਦੇ ਸਿੱਖ ਬਹੁਗਿਣਤੀ ਵਿਚ ਸ਼ਾਮਲ ਹੋਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਚੋਣ ਜਾਤਾਂ ਦੇ ਆਧਾਰ 'ਤੇ ਨਹੀਂ ਕੀਤੀ ਸੀ। ਗੁਰੂ ਦੀ ਲਲਕਾਰ ਨੂੰ ਸਵੀਕਾਰ ਕਰਕੇ ਜਿਹੜਾ ਸਿੱਖ ਖੜ੍ਹਾ ਹੋ ਗਿਆ, ਉਹ ਪੰਜਾਂ ਪਿਆਰਿਆਂ ਵਿਚ ਸ਼ਾਮਲ ਹੋ ਗਿਆ। ਪੰਜਾਂ ਪਿਆਰਿਆਂ ਦੀ ਚੋਣ ਗਿਣੀ-ਮਿਥੀ ਨਹੀਂ, ਸੁਭਾਵਿਕ ਸੀ। ਗੁਰੂ ਘਰ ਨੇ ਗਰੀਬ ਤੇ ਨਿਮਾਣੇ ਲੋਕਾਂ ਨੂੰ ਗਲ ਨਾਲ ਲਾਇਆ ਸੀ। ਇਸ ਲਈ ਉਹ ਹਰ ਸਮੇਂ ਗੁਰੂ ਦੇ ਹੁਕਮ 'ਤੇ ਜਾਨਾਂ ਵਾਰਨ ਲਈ ਤਿਆਰ ਰਹਿੰਦੇ ਸਨ। ਕਈ ਸਿੱਖ ਤੇ ਗੈਰ-ਸਿੱਖ ਵਿਦਵਾਨ ਤੇ ਇਤਿਹਾਸਕਾਰ ਤਾਂ ਇਥੋਂ ਤੱਕ ਕਹਿੰਦੇ ਹਨ ਕਿ ਸਿੱਖ ਲਹਿਰ ਪਛੜੇ ਤੇ ਗਰੀਬ ਵਰਗਾਂ ਦੇ ਉੱਥਾਨ ਦੀ ਲਹਿਰ ਸੀ। ਮੁੱਖ ਗੁਰੂ ਨਾਨਕ ਦਾ ਹੈ, ਸਿਖਰ ਗੁਰੂ ਗੋਬਿੰਦ ਸਿੰਘ ਜੀ ਦਾ। ਸਿੱਖ, ਬ੍ਰਹਮ ਵਿੱਦਿਆ ਅਨੁਸਾਰ ਦੋਵਾਂ ਗੁਰੂਆਂ ਦਾ ਇਕੋ ਰੂਪ ਹੈ।'
ਇਸ ਸਬੰਧ ਵਿਚ 'ਸ੍ਰੀ ਗੁਰ ਪੰਥ ਪ੍ਰਕਾਸ਼' ਦੇ ਕਰਤਾ ਭਾਈ ਰਤਨ ਸਿੰਘ ਭੰਗੂ ਦਾ ਬਿਆਨ ਬਹੁਤ ਰੌਚਕ ਹੈ। ਲਿਖਦੇ ਹਨ-ਦਸਮ ਪਾਤਸ਼ਾਹ ਨੇ ਸੋਚਿਆ ਕਿ ਮੁਗਲਾਂ ਦਾ ਜ਼ੁਲਮੀ ਰਾਜ ਖਤਮ ਕਰਕੇ ਅਤੇ ਪਹਾੜੀ ਰਾਜਿਆਂ ਦੇ ਹੱਥੀਂ ਤੇਗਾਂ ਪਕੜਾ ਕੇ ਪਾਤਸ਼ਾਹੀ ਇਨ੍ਹਾਂ ਨੂੰ ਬਖਸ਼ ਦਿੰਦੇ ਹਾਂ।
ਭਾਈ ਰਤਨ ਸਿੰਘ ਭੰਗੂ ਦਾ ਇਕ ਕਥਨ ਬਹੁਤ ਪ੍ਰਸਿੱਧ ਹੈ-
ਇਨ ਗਰੀਬ ਸਿੰਘਨ ਕੌ ਦਯੈ ਪਤਿਸ਼ਾਹੀ।
ਏ ਯਾਦ ਰਖੈਂ ਹਮਰੀ ਗੁਰਿਆਈ।
ਭਾਈ ਕੋਇਰ ਸਿੰਘ ਨੇ 'ਗੁਰ ਬਿਲਾਸ ਪਾਤਸ਼ਾਹੀ ਦਸਵੀਂ' ਵਿਚ ਬ੍ਰਾਹਮਣਾਂ ਅਤੇ ਪਹਾੜੀ ਰਾਜਿਆਂ ਦੇ ਵਿਰੋਧ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਉਨ੍ਹਾਂ ਦਾ ਵੱਡਾ ਇਤਰਾਜ਼ ਇਹੀ ਸੀ ਕਿ ਛੋਟੇ-ਵੱਡੇ ਚਾਰ ਵਰਨਾਂ ਨੂੰ ਇਕ-ਸਮਾਨ ਕਿਉਂ ਕੀਤਾ ਹੈ? ਤੁਸੀਂ ਸਾਨੂੰ ਜੱਟਾਂ-ਬੂਟਾਂ ਤੇ ਨਾਈਆਂ ਝੀਰਾਂ ਨਾਲ ਮਿਲ ਬੈਠਣ ਲਈ ਕਹਿੰਦੇ ਹੋ। ਕੰਮੀ-ਕਮੀਣਾਂ ਨਾਲ ਮਿਲ ਕੇ ਸਾਡਾ ਇਹ-ਲੋਕ ਤੇ ਪਰਲੋਕ ਭ੍ਰਿਸ਼ਟ ਹੋ ਜਾਂਦੇ ਹਨ-
ਹੋ ਰਜਪੂਤ ਕਰੈਂ ਜਟ ਸੋ ਮਿਲ ਭੋਜਨ
ਔਰ ਸੁ ਨਾਈ ਕੇ ਸੰਗ ਮਿਲਾਹੀ।
ਧ੍ਰਿੱਗ ਭਨੇ ਹਮ ਕੋ ਇਸ ਲੋਕ ਮੈ
ਓਕ ਮੈ ਥਾਉਂ ਕਬੀ ਨਹਿ ਪਾਹੀ। (ਅਧਿ: ਨੌਵਾਂ)
ਦਸਮ ਪਾਤਸ਼ਾਹ ਨੇ ਕਿਹਾ ਕਿ ਮੈਂ ਤਾਂ ਜ਼ੁਲਮੀ ਰਾਜ ਦੀ ਜੜ੍ਹ ਪੁੱਟਣ ਲਈ ਸਮੂਹ ਭਾਰਤੀ ਸਮਾਜ ਨੂੰ ਸੰਗਠਿਤ ਕਰਨਾ ਚਾਹੁੰਦਾ ਹਾਂ। ਜੇ ਤੁਸੀਂ ਜਾਤ-ਅਭਿਮਾਨ ਨਹੀਂ ਤਿਆਗ ਸਕਦੇ ਤਾਂ ਜਾਓ, ਤੁਰਕਾਂ ਦੀਆਂ ਜੁੱਤੀਆਂ 'ਤੇ ਸਿਰ ਰਗੜਦੇ ਰਹੋ ਤੇ ਦੁੱਖ ਪਾਉਂਦੇ ਰਹੋ-
ਜਾਉ ਰੇ, ਸੀਸ ਨਿਵਾਉ ਰੇ ਤੁਰਕਨ
ਤੋ ਅਬ ਕਰਮ ਕਰੈ ਦੁਖ ਪਾਹੀ।
ਮੈਂ ਖੜਗ ਧਾਰੀ ਗੁਰੂ ਤਾਂ ਹੀ ਕਹਾਵਾਂਗਾ ਜੇ ਚਿੜੀਆਂ ਤੋਂ ਬਾਜ਼ ਤੁੜਾਵਾਂਗਾ ਅਤੇ ਸਹਿਆਂ ਨੂੰ ਸ਼ੇਰ ਬਣਾਵਾਂਗਾ-
ਮੈਂ ਅਸਿਪਾਨਿਜ ਤਬ ਲਖੌ, ਕਰੋਂ ਐਸ ਯੌ ਕਾਮ।
ਚਿੜੀਅਨ ਬਾਜ ਤੁਰਾਯੇ ਹੌਂ, ਸੱਸੇ ਕਰੋਂ ਸਿੰਘ ਸਾਮ।
ਇਸੇ ਲਈ ਕਵੀ ਸੈਨਾਪਤਿ 'ਸ੍ਰੀ ਗੁਰ ਸੋਭਾ' ਵਿਚ ਲਿਖਦਾ ਹੈ-
ਅਸੁਰ ਸੰਘਾਰਬੇ ਕੋ, ਦੁਰਜਨ ਕੇ ਮਾਰਬੇ ਕੋ
ਸੰਕਟ ਨਿਵਾਰਬੇ ਕੋ ਖਾਲਸਾ ਬਨਾਯੋ ਹੈ।
(ਅਧਿ: ਪੰਜਵਾਂ)
ਜਦੋਂ ਕੋਈ ਸਿੱਖ ਅੰਮ੍ਰਿਤ ਛਕ ਲੈਂਦਾ ਹੈ ਤਾਂ ਉਸ ਦੇ ਸਾਰੇ ਪੁਰਾਣੇ ਕਰਮ ਨਾਸ ਹੋ ਜਾਂਦੇ ਹਨ-
ਧਰਮ ਨਾਸ, ਕੁਲ ਨਾਸ, ਕਰਮ ਨਾਸ, ਭਰਮ ਨਾਸ ਤੇ ਸ੍ਰਮ ਨਾਸ;
ਅਤੇ ਉਹ ਗੁਰੂ-ਸਰੂਪ ਖਾਲਸਾ ਬਣ ਜਾਂਦਾ ਹੈ।
ਅਹਿਮਦ ਸ਼ਾਹ ਬਟਾਲੀਆ ਅਤੇ ਬੂਟੇ ਸ਼ਾਹ ਨੇ ਕ੍ਰਮਵਾਰ ਆਪਣੀਆਂ ਪੁਸਤਕਾਂ 'ਤਵਾਰੀਖੇ-ਹਿੰਦ' ਅਤੇ 'ਤਵਾਰੀਖੇ ਪੰਜਾਬ' ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਭਾਸ਼ਨ ਦਾ ਸਾਰ ਵੀ ਲਿਖਿਆ ਹੈ, ਜੋ ਗੁਰੂ ਜੀ ਨੇ 1699 ਦੀ ਵਿਸਾਖੀ ਨੂੰ ਭਰੇ ਦੀਵਾਨ ਵਿਚ ਦਿੱਤਾ ਸੀ। ਗੁਰੂ ਜੀ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ, 'ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਕ ਰਾਹ 'ਤੇ ਚੱਲੋ ਅਤੇ ਇਕ ਧਰਮ ਅਪਣਾਓ। ਵੱਖ-ਵੱਖ ਜਾਤਾਂ ਦੇ ਵਿਖੇਵੇਂ ਮਿਟਾ ਦਿਓ। ਹਿੰਦੂਆਂ ਦੀਆਂ ਚਾਰ ਜਾਤਾਂ, ਜਿਨ੍ਹਾਂ ਦਾ ਵਰਨਣ ਸ਼ਾਸਤਰਾਂ ਵਿਚ ਆਇਆ ਹੈ, ਮੁੱਢ ਤੋਂ ਮੁਕਾ ਦਿਓ ਅਤੇ ਇਕ-ਦੂਜੇ ਨਾਲੋਂ ਆਪਣੇ-ਆਪ ਨੂੰ ਵੱਡਾ ਨਾ ਸਮਝੋ। ਪੁਰਾਣੇ ਧਾਰਮਿਕ ਗ੍ਰੰਥਾਂ ਉੱਤੇ ਵਿਸ਼ਵਾਸ ਨਾ ਰੱਖੋ। ਕੋਈ ਵੀ ਗੰਗਾ ਆਦਿ ਵੱਲ ਧਿਆਨ ਨਾ ਦੇਵੇ। ਧਾਰਮਿਕ ਅਸਥਾਨਾਂ ਉੱਤੇ ਯਾਤਰਾ ਕਰਨਾ ਵਿਅਰਥ ਹੈ।... ਸਿਰਫ਼ ਗੁਰੂ ਨਾਨਕ ਤੇ ਬਾਕੀ ਗੁਰੂਆਂ ਉੱਤੇ ਵਿਸ਼ਵਾਸ ਲਿਆਓ। ਸਾਰੀਆਂ ਜਾਤਾਂ ਇਕ ਬਾਟੇ ਵਿਚੋਂ ਅੰਮ੍ਰਿਤ ਛਕ ਕੇ ਇਕ-ਦੂਜੇ ਲਈ ਪਿਆਰ ਪੈਦਾ ਕਰਕੇ ਨਫ਼ਰਤ ਨੂੰ ਦੂਰ ਕਰੋ।'
ਗੁਰ ਬਿਲਾਸ ਵਿਚ ਭਾਈ ਕੋਇਰ ਸਿੰਘ ਨੇ ਦਸਮ ਪਾਤਸ਼ਾਹ ਦਾ ਇਕ ਵਿਚਾਰ ਦਰਜ ਕੀਤਾ ਹੈ : ਜੇ ਬਾਜ ਚਿੜੀ ਨੂੰ ਮਾਰੇ ਤਾਂ ਇਹ ਕੋਈ ਵਡਿਆਈ ਜਾਂ ਪ੍ਰਭਤਾ ਦੀ ਗੱਲ ਨਹੀਂ ਹੈ। ਵਡਿਆਈ ਇਸ ਗੱਲ ਵਿਚ ਹੈ ਕਿ ਚਿੜੀਆਂ ਬਾਜ਼ਾਂ ਨੂੰ ਮਾਰਨ-
ਬਾਜ ਚਿੜੀ ਕਹੁ ਮਾਰ ਹੈ ਏ ਪ੍ਰਭਤਾ ਕਛੁ ਨਾਹ।
ਤਾਤੇ ਕਾਲ ਕੀਓ ਇਹੋ ਬਾਜ ਹਨੈ ਚਿੜੀਆਹ।
(ਅਧਿ: ਨੌਵਾਂ)
ਗੁਰੂ ਗੋਬਿੰਦ ਸਿੰਘ ਜੀ ਦੀ ਯੁੱਗ-ਪਰਿਵਰਤਨ ਦੀ ਲਲਕਾਰ ਇਨ੍ਹਾਂ ਪੰਗਤੀਆਂ ਵਿਚ ਸਮੋਈ ਹੋਈ ਹੈ-
ਚਿੜੀਆਂ ਤੋਂ ਮੈਂ ਬਾਜ ਤੁੜਾਊਂ।
ਗਿਦੜਾਂ ਤੋਂ ਮੈਂ ਸ਼ੇਰ ਬਣਾਊਂ।
ਸਵਾ ਲਾਖ ਸੇ ਏਕ ਲੜਾਊਂ।
ਤਬੈ ਗੋਬਿੰਦ ਸਿੰਘ ਨਾਮ ਕਹਾਊਂ।
ਦਸਮ ਪਾਤਸ਼ਾਹ ਨੇ ਜੋ ਕਿਹਾ ਸੋ ਕਰ ਵਿਖਾਇਆ। ਚਮਕੌਰ ਦੀ ਜੰਗ ਵਿਚ ਗੁਰੂ ਜੀ ਦੇ 40 ਸਿੱਖਾਂ ਨੇ ਮੁਗਲਾਂ-ਪਹਾੜੀਆਂ ਦੀ ਅਣਗਿਣਤ ਫੌਜ ਦਾ ਡਟ ਕੇ ਮੁਕਾਬਲਾ ਕੀਤਾ। ਮੁਕਤਸਰ ਦੀ ਜੰਗ ਵਿਚ 40 ਮਝੈਲ ਸਿੱਖਾਂ ਸਮੇਤ ਗੁਰੂ ਜੀ ਦੀ ਦੋ-ਢਾਈ ਹਜ਼ਾਰ ਫੌਜ ਨੇ ਵਜ਼ੀਰ ਖਾਨ ਦੀ 20,000 ਫੌਜ ਨੂੰ ਬੁਰੀ ਤਰ੍ਹਾਂ ਹਰਾਇਆ।
ਇਕ ਵਾਰ ਕੁਝ ਸੈਨਿਕ ਸਿੱਖਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ, 'ਸੱਚੇ ਪਾਤਸ਼ਾਹ ਜੀਓ, ਜਦੋਂ ਮੁਗਲ ਕਿਤੇ ਹਮਲਾ ਕਰਦੇ ਹਨ ਤਾਂ ਇਸਤਰੀਆਂ ਨੂੰ ਫੜ ਕੇ ਲੈ ਜਾਂਦੇ ਹਨ। ਸਾਨੂੰ ਵੀ ਆਗਿਆ ਦਿਓ ਕਿ ਅਸੀਂ ਵੀ ਵੈਰੀਆਂ ਦੀਆਂ ਔਰਤਾਂ ਨੂੰ ਚੁੱਕ ਲਿਆਇਆ ਕਰੀਏ।' ਸੂਰਜ ਪ੍ਰਕਾਸ਼ ਵਿਚ ਗੁਰੂ ਜੀ ਦਾ ਉੱਤਰ ਇੰਜ ਲਿਖਿਆ ਹੈ : 'ਨਹੀਂ ਸਿੰਘੋ, ਅਸੀਂ ਪੰਥ ਦਾ ਚਰਿੱਤਰ ਉੱਚਾ ਤੇ ਸੁੱਚਾ ਰੱਖਣਾ ਹੈ। ਇਸ ਤਰ੍ਹਾਂ ਦੀ ਦੁਰਗਤ ਵਿਚ ਗਰਕ ਨਹੀਂ ਕਰਨਾ।'
ਸੁਨ ਸਤਿਗੁਰ ਬੋਲੇ ਤਿਸ ਬੇਰੇ।
ਹਮ ਲੇ ਜਾਨੋ ਪੰਥ ਉਚੇਰੇ।
ਨਹੀਂ ਅਧਗਤਿ ਬਿਖੈ ਪੁਚਾਵੈਂ।
ਯਾਂ ਤੇ ਕਲ ਮਲ ਕਰਨ ਹਟਾਵੈਂ।
ਦਸਮ ਪਾਤਸ਼ਾਹ ਦੇ ਉਦੇਸ਼, ਆਦਰਸ਼ ਅਤੇ ਉਪਦੇਸ਼ ਲਾਸਾਨੀ ਹਨ। ਪਰ ਦੁੱਖ ਦੀ ਗੱਲ ਹੈ ਕਿ ਅਜੋਕਾ ਖਾਲਸਾ ਸਭ ਕੁਝ ਜਾਣਦਾ ਹੋਇਆ ਵੀ ਗੁਰੂ-ਮਾਰਗ ਤੋਂ ਭਟਕ ਗਿਆ ਹੈ। ਗੁਰੂ ਜੀ ਨੇ ਕੁੜੀਮਾਰ ਤੇ ਨੜੀਮਾਰ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ ਸੀ। ਅੱਜ ਭਰੂਣ-ਹੱਤਿਆ ਸਭ ਤੋਂ ਵੱਧ ਸਿੱਖਾਂ ਵਿਚ ਹੀ ਹੋ ਰਹੀ ਹੈ। ਪਤਿਤਪੁਣੇ ਦੀ ਲਹਿਰ ਨੇ ਸਿੱਖ ਨੌਜਵਾਨਾਂ ਨੂੰ ਬੇਪਛਾਣ ਤੇ ਬੇਸ਼ਕਲ ਬਣਾ ਦਿੱਤਾ ਹੈ। ਸਾਡਾ ਧਰਮ ਅਤੇ ਰਾਜਨੀਤੀ ਅੱਧੋਗਤੀ ਵਿਚ ਹਨ। ਗੁਰੂ ਜੀ ਨੇ ਸਿੱਖੀ ਨੂੰ ਸੁਰਜੀਤ ਰੱਖਣ ਲਈ ਆਪਣਾ ਘਰ-ਘਾਟ ਤੇ ਪਰਿਵਾਰ ਵਾਰ ਦਿੱਤਾ। ਪਰ ਅੱਜ ਸਿੱਖ-ਪੰਥ ਬੇਪੰਥ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੁੱਲ ਗਿਆ ਹੈ। ਕੇਵਲ ਨਾਮ ਯਾਦ ਰੱਖਣਾ ਹੀ ਸਿੱਖੀ ਨਹੀਂ ਹੈ, ਗੁਰੂ ਦੇ ਆਦੇਸ਼ਾਂ, ਉਦੇਸ਼ਾਂ ਤੇ ਉਪਦੇਸ਼ਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ।
ਨਵੀਂ ਿਕਤਾਬ - ਪੜਨ ਲਈ ਅਨਮੋਲ
By Rozy singh..........----ਜਨਾਬ ਗੁਰਬਚਨ ਹੁਣਾ ਦੀ ਇਹ ਕਿਤਾਬ ਉਹਨਾਂ ਦੀ ਯੌਰਪ ਅਤੇ ਅਮਰੀਕਾ ਫੇਰੀਆਂ ਦੋਰਾਨ ਮਹਿਸੂਸ ਕੀਤੇ ਪਰਵਾਸ ਹੰਡਾ ਰਹੇ ਪੰਜਾਬੀਆਂ ਨਾਲ ਵਾਪਰ ਰਹੇ ਕਰੂਰ ਸੱਚ ਦਾ ਅਨੂਠਾ ਬਿਰਤਾਂਤ ਹੈ। ਇਸ ਕਿਸਮ ਦਾ ਗਲਪ ਮੈਂ ਪਹਿਲੀ ਵਾਰ ਪੜਿ੍ਆ ਹੈ। ਇਹ ਮੈਨੂੰ ਸਫਰਨਾਮੇ ਵਰਗਾ ਵੀ ਲੱਗਿਆ, ਕਹਾਣੀ ਵਰਗਾ ਵੀ ਤੇ ਨਾਵਲ ਵਰਗਾ ਵੀ। ( ਏਨਾਂ ਮੁੰਡਿਆਂ ਜਲਦੀ ਮਰ ਜਾਣਾ) ਇਕ ਨਵੀਂ ਕਿਸਮ ਦੀ ਸਿਰਜਣਾ ਹੈ।
ਸਾਲਾਂ ਬੱਧੀ ਪਰਵਾਸ ਹੰਡਾਉਣ ਵਾਲੇ ਕੱਚੇ ਅਤੇ ਪੱਕੇ ਬਹੁਤ ਸਾਰੇ ਪੰਜਾਬੀ ਮੁੰਡਿਆਂ ਦੀ ਜ਼ਿੰਦਗੀ ਨਾਲ ਵਾਬਸਤਾ ਇਹ ਕਿਤਾਬ ਮੈਨੂੰ ਬਹੁਤ ਅਨੋਖੀ ਤੇ ਅਨੂਠੀ ਲੱਗੀ।
ਪਰਵਾਸ ਦੋਰਾਨ ਵਾਪਰ ਰਹੀਆਂ ਕਹਾਣੀਆਂ ਜੋ ਆਮ ਜਨ-ਜੀਵਨ ਵਿੱਚ ਭਾਵੇਂ ਅ-ਦਿ੍ਸ਼ ਹਨ ਪਰ ਗੁਰਬਚਨ ਹੁਣਾ ਬਹੁਤ ਹੀ ਡੂੰਘੀ ਖੋਜ਼ ਨਾਲ ਅਜਿਹੇ ਪਾਤਰ ਲੱਭੇ ਜਿਹੜੇ ਆਪਣੇ ਆਪ ਵਿੱਚ ਹੀ ਪੂਰਾ ਨਾਵਲ ਹਨ। ਜਸਵਿੰਦਰ, ਮਿਸਿਜ ਸਿੰਘ, ਪਰਗਟ ਸਿੰਘ, ਪਾਲ ਸਿੰਘ, ਦਰਸਨ ਅਤੇ ਸੀਮਾਂ, ਹਰਮੀਤ ਮਾਵੀ, ਰੀਟਾ, ਦਲੀਪ ਸਿੰਘ ਆਦਿ ਵੱਖ ਵੱਖ ਕਹਾਣੀਆਂ ਦੇ ਇਹ ਪਾਤਰ ਅਜਿਹੀ ਜਿੰਦਗੀ ਜੀਅ ਰਹੇ ਨੇ ਜੋ ਸ਼ਾਇਦ ਸਾਡੇ ਵਰਗੇ ਆਮ ਬੰਦੇ ਜਾਂ ਕਹਿ ਲਵੋ ਜੋ ਆਪਣੇ ਆਪ ਨੂੰ ਜ਼ਿੰਦਗੀ ਦੇ ਸ਼ਾਹ ਅਸਵਾਰ ਸਮਝਦੇ ਨੇ ਮੁਸ਼ਕਲ ਨਾਲ ਚਾਰ ਦਿਨ ਜੀਅ ਸਕਣ।
ਡਾਲਰਾਂ ਦੀ ਚਮਕ ਅਤੇ ਕੰਮ ਦੀ ਹੋੜ ਵਿੱਚ ਰੁੱਝੇ ਇਹਨਾ ਲੋਕਾਂ ਦੇ ਅੰਦਰ ਕੀ ਕੁੱਝ ਟੁੱਟ ਭੱਜ ਰਿਹਾ ਹੁੰਦਾ ਹੈ ਇਸਦਾ ਬਿਆਨ ਇੱਕ ਵੱਖਰੇ ਢੰਗ ਅਤੇ ਵੱਖਰੀ ਭਾਸ਼ਾ ਸ਼ੈਲੀ ਵਿੱਚ ਪਾਤਰਾਂ ਦੇ ਹੀ ਮੂੰਹੋਂ ਗੁਰਬਚਨ ਹੁਣਾ ਨੇ ਜਿਸ ਤਰਾਂ ਪੇਸ਼ ਕੀਤਾ ਹੈ ਉਸ ਦੀ ਸੱਚ-ਮੁੁੱਚ ਤਰੀਫ ਕਰਨੀ ਬਣਦੀ ਹੈ।
ਗੁਰਬਚਨ ਹੁਣਾ ਦਾ ਕਥਨ ਹੈ ਕਿ ਪੱਛਮੀ ਮੁਲਕਾਂ ਵਿੱਚ ਘਰ ਕਿਸੇ ਨੂੰ ਨਹੀਂ ਉਡੀਕਦਾ, ਬੰਦਾ ਘੜੀ ਦੀਆਂ ਸੂਈਆਂ ਵਾਂਗ ਘੁੰਮਦੈ, ਔਰਤ ਮਰਦ , ਮੰਡੀ ਬਜਾਰ 'ਚ ਭਕਾਈ ਕਰੀ ਜਾਂਦੇ ਨੇ,
ਘਰ ਪ੍ਸੰਗਹੀਣ ਹੋ ਜਾਏ ਤਾਂ ਔਰਤ-ਮਰਦ ਨੂੰ ਜੋੜਨ ਲਈ ਇਕੋ ਗੱਲ ਰਹਿੰਦੀ ਹੈ : ਸੈਕਸ। ਬਿੰਨਾ ਭਾਵੁਕ ਸਾਂਝ ਦੇ ਸੈਕਸ ਮੰਡੀ ਦੀ ਵਸਤ ਹੈ। ਸੇਕ ਮੱਠਾ ਪੈ ਜਾਵੇ ਤਾਂ ਦੇਹ ਕੂੜੇ ਦਾ ਹਿੱਸਾ ਬਣ ਜਾਂਦੀ ਹੈ।
ਪੱਛਮੀ ਦੇਸ਼ਾ ਦੀ ਸਭ ਤੋਂ ਵੱਡੀ ਤਰਾਸਦੀ ਤਾਂ ਇਹ ਹੈ ਕਿ ਮਨੁੁੱਖ, ਮਨੁੱਖੀ ਅਵਾਜਾਂ ਨੂੰ ਹੀ ਤਰਸ ਰਹੇ ਨੇ, ਘਰ 'ਚ ਰਮਣੀਕ ਵਸਤਾਂ ਤਾਂ ਹੈਨ ਪਰ ਮਨੁੱਖ ਹੀ ਘਰਾਂ ਚੋਂ ਗਾਇਬ ਹੈ। ਮੌਜੂਦ ਹੋ ਕੇ ਵੀ ਗਾੲਿਬ। ਘਰਾਂ ਅੰਦਰ ਨਾ ਮਨੁੱਖੀ ਅਵਾਜ ਸੁਣਦੀ ਹੈ ਨਾ ਚੁੱਪ, ਤੀਵੀਂ ਮਰਦ ਨਾਤਾਹੀਣਾਂ ਦੀ ਤਰਾਂ ਘਰ ਬਸ ਸੌਣ ਆਉਦੇ ਨੇ ਅਗਲੀ ਸਵੇਰ ਕੰਮ ਤੇ ਲੱਗਣ ਲਈ।
ਇਹ ਕਿਤਾਬ ਪੜ੍ ਕੇ ਮੇਰੇ ਮਨ ਵਿੱਚ ਬਹੁਤ ਉਥਲ-ਪੁਥਲ ਹੋਈ ਹੈ। ਬਹੁਤ ਸਾਰੀਆਂ ਕਹਾਣੀਆਂ ਮੇਰੇ ਜਿਹਨ ਵਿੱਚ ਘੁੰਮਣ ਲੱਗੀਆਂ ਜੋ ਮੇਰੇ ਹੀ ਦੇਸ਼, ਮੇਰੇ ਹੀ ਸ਼ਹਿਰ ਮੇਰੇ ਹੀ ਆਸ ਪਾਸ ਵਾਪਰੀਆਂ ਪਰ ਮੇਰੇ ਜਿਹਨ ਵਿੱਚ ਦਫਨ ਸਨ।
ਮੈਂ ਕੋਸਿਸ਼ ਕਰਾਂਗਾ ਗਲਪ ਲਿਖਣ ਦੇ ਇਸ ਤਰਾਂ ਦੇ ਨਵੇਂ ਢੰਗ ਵਿੱਚ ਉਹਨਾਂ ਕਹਾਣੀਆਂ ਨੂੰ ਢਾਲਣ ਦੀ।
ਮੈਂ ਅਦੀਬ ਜਨਾਬ ਗੁਰਬਚਨ ਹੁਣਾ ਨੂੰ ਇਸ ਕਿਤਾਬ ਲੲੀ ਦਿਲੀ ਮੁਬਾਰਕਬਾਦ ਦਿੰਦਾ ਹਾਂ ਅਤੇ ਪੀਪਲ ਫੋਰਮ ਬਰਗਾੜੀ ਵਾਲੇ ਭਾਜੀ Khushwant Bargari ਦਾ ਵੀ ਤਹਿ ਦਿਲੋਂ ਧੰਨਵਾਦ ਜੋ ਇਸ ਤਰਾਂ ਦਾ ਮਿਆਰੀ ਸਾਹਿਤ ਸਾਨੂੰ ਘਰੇ ਬੈਠਿਆਂ ਹੀ ਭੇਜ ਰਹੇ ਨੇ। (ਰ.ਸ.)
Friday, 13 November 2015
Is it really that matters in life - wealth creation
He said we have invaluable things in life which we cant buy and even we cant afford to buy if we are rich if they will go out of someone's life. For example - health, love and affection of loved ones, trust , happiness and family time etc.
If we apply our concentration that money is just a object to transfer or exchange things.It is designed to make our life easy but we make our life complicated in the race of accumulation of money.If we see the life with the eyes of great Apple Founder then we find that money can buy a replacement of driver for your car in place of yourself but money is helpless to replace a person instead of you when you are sick.You always have to deal with your sickbed by yourself.So why we always give more importance to money than health?
Always focus on the God's blessings in our life and enjoy them. Always enjoy healthy life with your family, friends and relatives.Focus on your hobbies along with your journey of money making life.Always help others who are in need, it always make your life beautiful.Do charity according to your financial health.Share your skills with other people and try to help them in their success.
Always think about the things which you cant buy with money.Wealth is important in life but it is not the most important in life than your spouse and your children.It is on us how we use it. So generate sufficient wealth to afford a good lifestyle for you and your family with which you can pass your life with happiness.Do not spoil your whole life in generating wealth and at the end you have no time left to do the great things in life which are more valuable than
Money in every individual's life.
Subscribe to:
Posts (Atom)





