HostGator Web Hosting

Thursday, 10 November 2016

ਨਾ ਨੋਟ ਵੱਡੇ ਚੱਲਦੇ - ਹੈਪੀ ਕੌਲਗੜ੍ਹ

ਹੈਪੀ ਕੌਲਗੜ੍ਹ             10/11/16
(Jasvir s Grewal)

   ਨਾ ਨੋਟ ਵੱਡੇ ਚੱਲਦੇ

ਚੱਕੀ ਫਿਰਦੇ ਨੇ ਲੋਕੀ ਕੱਲ ਦੇ
ਹਜ਼ਾਰ ਤੇ ਪੰਜ ਸੋ ਦੇ ਨੋਟ ਨਹੀਂਉ ਚਲਦੇ
ਵਿਲਕਦੇ ਮੈਂ ਦੇਖੇ ਲੋਕ ਵਿੱਚ ਹਸਪਤਾਲਾਂ ਚ
ਕਿੳੁਂਕਿ ੳੁਥੇ ਵੀ ਨੋਟ ਸੋ ਦੇ ਹੀ ਚਲਦੇ
ਲਾਈਨਾਂ ਲੰਮੀਆਂ ਪੰਪਾਂ ਤੇ ਲੱਗੀਆਂ ਨੇ
ਅਫ਼ਵਾਵਾਂ ਵੀ ਖੂਬ ਵਗੀਆਂ ਨੇ
ਮੱਚੀ ਹਫੜਾ ਦਫੜੀ ੲਿਸ ਦੇ ਚੱਲਦੇ
ਕੱਲ ਦੇ ਨੋਟ ਵੱਡੇ ਨਹੀਂਉ ਚੱਲਦੇ....

 ਸੋਨੇ ਦੇ ਭਾਅ  ਨੇ ਹੈ ਤੇਜੀ ਫੜੀ
 ਜਾੲਿਦਾਦ ਦੀ ਤੇਜੀ ਵੀ ਛੱਡੂ ਅੜੀ
ਪੈਸੇ ਲੈਣ ਵਾਲੇ ਮਨਾ ਨੇ ਕਰਦੇ
  ਦੇਣ ਵਾਲੇ ਨੇ ਸੁਨੇਹੇ ਘੱਲਦੇ
ਕੱਲ ਦੇ ਨਾ ਨੋਟ ਵੱਡੇ ਚੱਲਦੇ....

ਗੱਲਾਂ ਸੁਣੇ ਮਜਦੂਰ ਮੈਂ ਕਰਦੇ
ਆਪਾ ਨੂੰ ਕੀ ਪੈਣਾ ਫਰਕ
ਪੇਟ ਕਰ ਮਜਦੂਰੀ ਹਾਂ ਭਰਦੇ
 ਕਾਲੀ  ਕਮਾਈ ਜਿਨਾਂ ਕੀਤੀ
 ਹੋੳੂ ਡਰ ਉਹਨਾਂ ਨੂੰ
ਆਪਾ ਕਾਹਨੂੰ ਡਰਦੇ
 ਕਾਲੇ ਕੰਮ  ਨਾ"ਹੈਪੀ "ਅਖੀਰ ਫਲਦੇ
 ਨੋਟ ਵੱਡੇ ਨਹੀਂੳੁ ਚੱਲਦੇ😬😂
 ਕੱਲ ਦੇ ਨਾ ਨੋਟ ਵੱਡੇ ਚਲਦੇ
         ਹੈਪੀ ਕੌਲਗੜ੍ਹ
     (Jasvir S Grewal)